Skip to main content

ਓਨਟਾਰੀਓ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਹੋਰ ਸੂਬਿਆਂ ਨੂੰ ਯੂ.ਐੱਸ. ਦੁਆਰਾ ਕੈਨੇਡੀਅਨ ਸਮਾਨ ‘ਤੇ ਲੱਗੇ ਟੈਰੀਫ਼ਜ਼ ਦੇ ਖਿਲਾਫ਼ ਕੱਦਮ ਚੁੱਕਣ ਲਈ ਕਿਹਾ ਹੈ। ਓਨਟਾਰੀਓ ਨੇ ਪਹਿਲਾਂ ਹੀ ਅਮਰੀਕਾ ਨੂੰ ਬਿਜਲੀ ਦੇ ਨਿਰਯਾਤ ‘ਤੇ 25% ਸਰਚਾਰਜ ਲਗਾ ਦਿੱਤਾ ਹੈ ਅਤੇ ਫੋਰਡ ਅਲਬਰਟਾ ਨੂੰ ਵੀ ਇਹੋ ਹੀ ਕਦਮ ਚੁੱਕਣ ਲਈ ਕਹਿ ਰਹੇ ਹਨ, ਜਿਵੇਂ ਕਿ ਤੇਲ ਨਿਰਯਾਤ ‘ਤੇ ਟੈਕਸ ਲਗਾਉਣਾ। ਫੋਰਡ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕਾ ਖਾਸ ਕਰਕੇ ਪੈਟਰੋਲ ਦੀ ਕੀਮਤ ਵਧਾਕੇ ਤੁਰੰਤ ਪ੍ਰਤੀਕਿਰਿਆ ਦੇਣੀ ਪਵੇਗੀ। ਪਰ ਅਲਬਰਟਾ ਪ੍ਰੀਮੀਅਰ ਡੈਨਿਏਲ ਸਮਿਥ ਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ ਹੈ, ਅਤੇ ਕਿਹਾ ਹੈ ਕਿ ਤੇਲ ਨਿਰਯਾਤ ਟੈਕਸ ਲਗਾਉਣ ਨਾਲ ਅਲਬਰਟਾ ਅਤੇ ਕੈਨੇਡਾ ਵਾਸੀਆਂ ਨੂੰ ਵੀ ਨੁਕਸਾਨ ਹੋਵੇਗਾ ਅਤੇ ਨੌਕਰੀਆਂ ਜਾ ਸਕਦੀਆਂ ਹਨ। ਸਮਿਥ ਦਾ ਕਹਿਣਾ ਹੈ ਕਿ ਉਹ ਫੈਡਰਲ ਸਰਕਾਰ ਨਾਲ ਮਿਲਕੇ ਰਾਸ਼ਟਰਪਤੀ ਟਰੰਪ ਨੂੰ ਆਪਣੀ ਵਪਾਰਕ ਨੀਤੀ ਬਦਲਣ ਲਈ ਦਬਾਅ ਬਣਾਉਣ ਦੇ ਹੱਕ ਵਿੱਚ ਹਨ। ਓਨਟਾਰੀਓ ਦਾ ਸਰਚਾਰਜ ਪ੍ਰਾਪਤ ਪੈਸਾ ਉਪਭੋਗਤਾਵਾਂ ਦੇ ਬਿਜਲੀ ਬਿੱਲ ਘਟਾਉਣ ਵਿੱਚ ਵਰਤਿਆ ਜਾਵੇਗਾ। ਇਸੇ ਸਮੇਂ ਅਲਬਰਟਾ ਦੁਨੀਆ ਭਰ ਵਿਚ ਆਪਣੇ ਤੇਲ ਨਿਰਯਾਤ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Leave a Reply