ਓਟਵਾ:ਕੈਨੇਡਾ ਪੋਸਟ ਦੇ ਕਰਮਚਾਰੀ ਸਿਰਫ ਦੋ ਹਫਤੇ ਵਿੱਚ ਹੜਤਾਲ ‘ਤੇ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਦੀ ਮੌਜੂਦਾ ਡੀਲ 22 ਮਈ ਨੂੰ ਖਤਮ ਹੋ ਰਹੀ ਹੈ। ਇਹ ਛੇ ਮਹੀਨੇ ਦੇ ਅੰਦਰ ਦੂਜੀ ਵਾਰ ਹੋਵੇਗਾ ਜਦੋਂ ਪੋਸਟਲ ਸਰਵਿਸ ਰੁਕੀ ਹੋਵੇਗੀ, ਕਿਉਂਕਿ ਨਵੰਬਰ ਅਤੇ ਦਿਸੰਬਰ ਵਿੱਚ 55,000 ਕਰਮਚਾਰੀਆਂ ਨੇ 32 ਦਿਨਾਂ ਲਈ ਹੜਤਾਲ ਕੀਤੀ ਸੀ। ਮਾਹਰਾਂ ਦਾ ਕਹਿਣਾ ਹੈ ਕਿ ਛੁੱਟੀਆਂ ਤੋਂ ਬਾਅਦ ਯੂਨੀਅਨ ਦੀ ਬਾਰਗੈਨਿੰਗ ਪਾਵਰ ਕਮਜ਼ੋਰ ਹੋ ਗਈ ਹੈ ਅਤੇ ਕੈਨੇਡਾ ਪੋਸਟ ਦੀ ਮਾਲੀ ਹਾਲਤ ਦੇ ਕਾਰਨ ਇਹ ਸੰਭਵ ਹੈ ਕਿ ਉਹ ਕਰਮਚਾਰੀਆਂ ਦੇ ਮੰਗਾਂ ‘ਤੇ ਸਮਝੌਤਾ ਕਰਨ ਵਿੱਚ ਔਖ ਮਹਿਸੂਸ ਕਰੇ।ਦੋਵੇਂ ਪੱਖ ਪਿਛਲੇ ਹਫਤੇ ਇੱਕ ਮੈਡੀਏਟਰ ਦੀ ਮਦਦ ਨਾਲ ਮੁਲਾਕਾਤ ਦੁਬਾਰਾ ਸ਼ੁਰੂ ਕਰਨ ‘ਤੇ ਸਹਿਮਤ ਹੋਏ ਹਨ, ਜਦੋਂ ਕਿ ਮਾਰਚ ਮਹੀਨੇ ‘ਚ ਗੱਲਬਾਤ ਕਿਸੇ ਕੰਢੇ ਵੱਟੇ ਨਹੀਂ ਲੱਗ ਸਕੀ।