Skip to main content

ਬ੍ਰਿਟਿਸ਼ ਕੋਲੰਬੀਆ: ਭਾਰਤ ਤੋਂ ਕੈਨੇਡਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ 26 ਸਾਲਾ ਰਾਹੁਲ ਰਾਨਵਾ ਦੀ ਪਿਛਲੇ ਹਫ਼ਤੇ ਵੈਂਕੂਵਰ ਦੇ Wreck Beach ਨੇੜੇ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਥਰਡ ਬੀਚ ਤੋਂ ਮਿਲੀ, ਜੋ ਕਿ ਇਹ ਉਸਤੋਂ ਵੱਖਰੀ ਥਾਂ ਸੀ ਜਿੱਥੋਂ ਉਹ ਗਾਇਬ ਹੋਇਆ ਸੀ। ਰਾਹੁਲ ਵੈਂਕੂਵਰ ਕਮਿਊਨਿਟੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੇ ਪਰਿਵਾਰ ਦੀ ਮਦਦ ਲਈ ਪਾਰਟ ਟਾਈਮ ਕੰਮ ਕਰਦਾ ਸੀ। ਉਸ ਦੇ ਭਰਾ ਯੁਵਰਾਜ ਸਿੰਘ ਨੇ ਇੱਕ GoFundMe page ਬਣਾਇਆ ਹੈ, ਤਾਂ ਜੋ ਰਾਹੁਲ ਦੀ ਲਾਸ਼ ਭਾਰਤ ਭੇਜਣ ਅਤੇ ਉਸ ਦੇ ਮਾਪਿਆਂ ਵੱਲੋਂ ਲਏ ਕਰਜ਼ੇ ਚੁਕਾਣ ਲਈ ਪੈਸਾ ਇਕੱਠਾ ਕੀਤਾ ਜਾ ਸਕੇ। ਹੁਣ ਤੱਕ $23,000 ਤੋਂ ਵੱਧ ਰਕਮ ਇਕੱਠੀ ਹੋ ਚੁੱਕੀ ਹੈ।

Leave a Reply