ਵੈਨਕੂਵਰ:ਫਿਲੀਪੀਨੋ ਭਾਈਚਾਰਾ ਵੈਂਕੂਵਰ ਦੇ ਲਾਪੂ ਲਾਪੂ ਡੇ ਫੈਸਟੀਵਲ ਵਿੱਚ ਹੋਈ ਦਰਦਨਾਕ ਘਟਨਾ ਤੋਂ ਬਾਅਦ ਸੋਗ ਵਿਚ ਹੈ, ਜਿੱਥੇ ਇੱਕ ਆਦਮੀ ਨੇ ਭੀੜ ਵਿੱਚ ਗੱਡੀ ਚਲਾ ਦਿੱਤੀ, ਜਿਸ ਕਾਰਨ ਘੱਟੋ ਘੱਟ 11 ਜਣੇ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ। ਐਮ.ਐੱਲ.ਏ. ਮੈਬਲ ਐਲਮੋਰ ਨੇ ਕਿਹਾ ਕਿ ਭਾਈਚਾਰਾ ਟੁੱਟ ਗਿਆ ਹੈ ਪਰ ਸਹਿਯੋਗ ਨਾਲ ਇਸ ਦੁੱਖ ਦੀ ਘੜੀ ਦਾ ਮੁਕਾਬਲਾ ਕਰੇਗਾ।ਇਸ ਫੈਸਟੀਵਲ ਦਾ ਪ੍ਰਬੰਧਨ ਕਰਨ ਵਾਲੇ FilipinoBC ਨੇ ਵੀ ਗਹਿਰੀ ਦੁੱਖ ਭਰੀ ਭਾਵਨਾਵਾਂ ਜ਼ਾਹਿਰ ਕੀਤੀਆਂ ਤੇ ਲੋਕਾਂ ਨੂੰ ਇੱਕ-ਦੂਜੇ ਦਾ ਸਹਾਰਾ ਬਣਨ ਦੀ ਅਪੀਲ ਕੀਤੀ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡਿਨੈਂਡ ਮਾਰਕੋਸ ਜੂਨੀਅਰ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ। ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹ ਪੁਲਿਸ ਹਿਰਾਸਤ ਵਿੱਚ ਹੈ।ਪ੍ਰੀਮੀਅਰ ਡੇਵਿਡ ਏਬੀ ਨੇ ਐਤਵਾਰ ਨੂੰ ਵੈਂਕੂਵਰ ਦੇ ਫਿਲੀਪੀਨੋ ਲਾਪੂ ਲਾਪੂ ਡੇ ਫੈਸਟੀਵਲ ਦੌਰਾਨ ਹੋਈ ਘਟਨਾ ਬਾਅਦ ਭਾਵੁਕ ਹੋਕੇ ਸੰਵੇਦਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀ ਪ੍ਰਭਾਵਿਤ ਭਾਈਚਾਰੇ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਮਿਲੇਗਾ। ਈਬੀ ਨੇ ਉਨ੍ਹਾਂ ਲੋਕਾਂ ਦੀ ਵੀ ਪ੍ਰਸ਼ੰਸ਼ਾ ਕੀਤੀ ਜਿਨ੍ਹਾਂ ਸ਼ੱਕੀ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਅਤੇ ਖੁਦ ਇਨਸਾਫ ਨਾ ਕਰਕੇ ਸੰਯਮ ਦਿਖਾਇਆ। ਵੈਂਕੂਵਰ ਪੁਲਿਸ ਦਾ ਕਹਿਣਾ ਹੈ ਕਿ ਨਾਲ ਪੁਲਿਸ ਦੀਆਂ ਮੈਂਟਲ ਹੈਲਥ ਸਬੰਧੀ ਪਿਛਲੀ ਇੰਟਰਐਕਸ਼ਨ ਹਨ।
ਵੈਂਕੂਵਰ ਮੇਅਰ, ਕੇਨ ਸਿਮ ਨੇ ਲਾਪੂ ਲਾਪੂ ਫੈਸਟੀਵਲ ਵਿੱਚ ਵਰਤੀ ਗਈ ਸੁਰੱਖਿਆ ਉਪਾਅ ਦੀ ਪੂਰੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ।
ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 30 ਸਾਲਾ ਕਾਈ-ਜੀ ਐਡਮ ਲੋ ਉਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਇਸ ਹਮਲੇ ‘ਚ 11 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਹੈ। ਲੋ ਉਤੇ ਹੁਣ ਤੱਕ ਦੂਜੇ ਦਰਜੇ ਦੇ ਕਤਲ ਦੇ ਅੱਠ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੋਰ ਚਾਰਜ ਲੱਗਣ ਦੀ ਸੰਭਾਵਨਾ ਹੈ।
ਪੁਲਿਸ ਮੁਤਾਬਕ, ਇਹ ਦਹਿਸ਼ਤਗਰਦੀ ਦੀ ਘਟਨਾ ਨਹੀਂ ਸੀ,ਬਲਕਿ ਮਾਨਸਿਕ ਸਿਹਤ ਨਾਲ ਜੁੜੀ ਸਮੱਸਿਆ ਇਸਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।