Skip to main content

ਸਰੀ: 2025 ਦੇ ਸਰੀ ਖਾਲਸਾ ਦਿਵਸ ਵਿਸਾਖੀ ਨਗਰ ਕੀਰਤਨ ਮਾਰਚ ਵਿੱਚ ਇਸ ਸ਼ਨੀਵਾਰ ਨੂੰ ਅੱਧੇ ਮਿਲੀਅਨ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜੋ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਵਿਸਾਖੀ ਸਮਾਰੋਹ ਬਣ ਗਿਆ। ਲਗਭਗ 24 ਫਲੋਟਾਂ ਵਾਲੀ ਇਹ ਰੈਲੀ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ 128 ਸਟਰੀਟ ਰਾਹੀਂ ਨਿਕਲੀ, ਜਿਸ ਵਿੱਚ ਸਿੱਖ ਏਕਤਾ, ਇਨਸਾਫ਼ ਅਤੇ ਇਤਿਹਾਸ ਨੂੰ ਉਜਾਗਰ ਕੀਤਾ। ਲੰਗਰ ਅਤੇ ਕੀਰਤਨ ਦੇ ਰਾਹੀਂ ਰੌਣਕ ਰਹੀ। ਜਗਮੀਤ ਸਿੰਘ ਅਤੇ ਪੀਅਰ ਪੋਇਲੀਏਵ ਸਮੇਤ ਕਈ ਨੇਤਾ ਵੀ ਇਸ ਪਰੇਡ ‘ਚ ਪਹੁੰਚੇ। ਇਹ ਸਲਾਨਾ ਸਮਾਗਮ ਆਪਣਾ 26ਵਾਂ ਸਾਲ ਮਨਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵਾਲੇ ਹਫ਼ਤੇ ‘ਚ ਵੈਨਕੂਵਰ ਵਿੱਚ ਨਗਰ ਕੀਰਤਨ ਹੋਇਆ ਸੀ, ਜੋ ਕਿ ਸਾਲ 1979 ਤੋਂ ਮਨਾਇਆ ਜਾ ਰਿਹਾ ਹੈ।

Leave a Reply