ਸਰੀ:ਬੀਤੇ ਕੱਲ੍ਹ ਰਾਤ ਹੌਲੈਂਡ ਪਾਰਕ (ਸਰੀ) ਨੇੜੇ ਇੱਕ 14 ਸਾਲ ਲੜਕੇ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ। ਲੜਕੇ ਨੂੰ ਗ਼ੈਰ-ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਕੁਝ ਘੰਟਿਆਂ ਬਾਅਦ ਗੱਡੀ ਮਿਲ ਗਈ ਤੇ ਡਰਾਈਵਰ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਅਤੇ ਹਾਦਸੇ ਤੋਂ ਬਾਅਦ ਮੌਕੇ ‘ਤੇ ਨਾ ਰਹਿਣ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਹਾਦਸਾ BC ਹਲਾਲ ਫੂਡ ਫੈਸਟੀਵਲ ਮਗਰੋਂ ਹੋਇਆ। ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ 604-599-0502 ‘ਤੇ ਸੰਪਰਕ ਕਰਨ।