ਓਟਵਾ:ਬੈਂਕ ਆਫ ਕੈਨੇਡਾ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੀ ਮੁੱਖ ਵਿਆਜ ਦਰ 2.75% ‘ਤੇ ਹੀ ਕਾਇਮ ਰੱਖੇਗਾ। ਜ਼ਿਆਦਾਤਰ ਅਰਥਸ਼ਾਸ਼ਤਰੀਆਂ ਨੇ ਉਮੀਦ ਪ੍ਰਗਟਾਈ ਸੀ ਕਿ ਬੈਂਕ ਆਪਣੀ ਵਿਆਜ਼ ਦਰ ਨੂੰ ਲਗਾਤਾਰ ਦੂਜੀ ਵਾਰੀ ਨਹੀਂ ਬਦਲੇਗਾ, ਅਤੇ ਉਹ ਇਸ ਨੂੰ ਮੌਜੂਦਾ ਸਥਿਤੀ ‘ਤੇ ਹੀ ਕਾਇਮ ਰੱਖੇਗਾ। ਇਸਦੇ ਨਾਲ-ਨਾਲ, ਅਪ੍ਰੈਲ ਵਿਚ ਕੈਨੇਡਾ ਦੀ ਮਹਿੰਗਾਈ ਦਰ 1.7% ਤੇ ਆ ਗਈ, ਜੋ ਕਿ ਮਾਰਚ ਵਿਚ 2.3% ਸੀ, ਜੋ ਕਿ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਸੀ।