Skip to main content

ਬ੍ਰਿਟਿਸ਼ ਕੋਲੰਬੀਆ:ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਂਕੂਵਰ ‘ਚ ਲਾਪੂ-ਲਾਪੂ ਡੇਅ ਹਮਲੇ ਦੀਆਂ ਵਜ੍ਹਾਂ ਬਾਰੇ ਅਟਕਲਾਂ ਨਾ ਲਗਾਉਣ। ਇਸ ਹਮਲੇ ਵਿੱਚ 11 ਜਣੇ ਮਾਰੇ ਗਏ ਸਨ। ਈਬੀ ਨੇ ਕਿਹਾ ਕਿ ਸਰਕਾਰ ਹੁਣ ਮੈਂਟਲ ਹੈਲਥ ਐਕਟ ‘ਚ ਸੋਧ ਲਿਆਉਣ ਜਾ ਰਹੀ ਹੈ, ਭਾਵੇਂ ਇਸ ਸਮੇਂ ਕਾਨੂੰਨੀ ਚੁਣੌਤੀ ਚੱਲ ਰਹੀ ਹੈ। ਇਹ ਕਦਮ ਆਧੁਨਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਜਾ ਰਿਹਾ ਹੈ।
ਵੈਂਕੂਵਰ ਦੇ ਮੇਅਰ ਕੈਨ ਸਿਮ ਨੇ ਵੀ ਕਿਹਾ ਕਿ ਮੈਂਟਲ ਹੈਲਥ ਦੀ ਜ਼ਬਰਦਸਤੀ ਇਲਾਜੀ ਸਹੂਲਤਾਂ ਵਧਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦਾ ਦੋਸ਼ੀ ਪਹਿਲਾਂ ਤੋਂ ਹੀ ਮੈਂਟਲ ਹੈਲਥ ਟੀਮ ਦੀ ਦੇਖਭਾਲ ਹੇਠ ਸੀ, ਜੋ ਪ੍ਰਣਾਲੀ ਦੀ ਘਾਟ ਨੂੰ ਦਰਸਾਉਂਦਾ ਹੈ।
ਈਬੀ ਨੇ ਕਿਹਾ ਕਿ ਹਾਲਾਤ ਸਾਫ ਹੋਣ ਤੱਕ ਕਿਸੇ ਵੀ ਟੀਮ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਸੋਧ ਸਿਰਫ਼ ਇਸ ਹਾਦਸੇ ਕਰਕੇ ਨਹੀਂ, ਸਗੋਂ ਸੜਕਾਂ ‘ਤੇ ਸੰਘਰਸ਼ ਕਰ ਰਹੇ ਲੋਕਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਹਨ।

 

Leave a Reply