ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ (B.C.) ਵਿੱਚ ਟੂਰਿਜ਼ਮ ‘ਚ ਵਾਧਾ ਹੋ ਰਿਹਾ ਹੈ, ਜਿੱਥੇ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੇ ਸੂਬੇ ਵਿੱਚ ਵਧੇਰੇ ਰੁਚੀ ਦਿਖਾਈ ਹੈ। ਫਰੇਸ਼ ਐਡਵੈਂਚਰਜ਼, ਇੱਕ ਟੂਰ ਕੰਪਨੀ, ਨੇ ਘਰੇਲੂ ਬੁਕਿੰਗਜ਼ ਵਿੱਚ ਵਾਧਾ ਦਰਜ ਕੀਤਾ ਹੈ, ਜਿਸ ਨਾਲ ਹੋਰ ਸੂਬਿਆਂ ਤੋਂ ਕਨੇਡੀਅਨ ਹੁਣ ਉਨ੍ਹਾਂ ਦੇ ਬਿਜ਼ਨਸ ਦਾ 50% ਬਣਾ ਰਹੇ ਹਨ। ਡੈਸਟਿਨੇਸ਼ਨ B.C. ਨੂੰ ਵੀ ਇੱਕ ਮਜ਼ਬੂਤ ਘਰੇਲੂ ਟੂਰਿਜ਼ਮ ਸੀਜ਼ਨ ਦੀ ਉਮੀਦ ਹੈ, ਕਿਉਂਕਿ ਕੈਨੇਡੀਅਨ ਯਾਤਰੀਆਂ ਦੀਆਂ ਬੁਕਿੰਗਜ਼ ਪਿਛਲੇ ਸਾਲ ਨਾਲੋਂ ਤੀਹ ਫ਼ੀਸਦ ਵਧ ਗਈਆਂ ਹਨ। ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਜਾਰੀ ਰਾਜਨੀਤਕ ਤਣਾਅ ਦੇ ਕਾਰਨ ਕਈ ਕੈਨੇਡੀਅਨ, ਅਮਰੀਕਾ ਦੀ ਥਾਂ ਬੀ.ਸੀ. ਦੀ ਯਾਤਰਾ ਕਰ ਰਹੇ ਹਨ। ਅਮਰੀਕੀ ਯਾਤਰੀ ਵੀ ਵਧੀਆ ਰੇਟ ਮਿਲਣ ਕਾਰਨ ਬੀ.ਸੀ. ਆ ਰਹੇ ਹਨ। ਹਾਲਾਂਕਿ, ਕੁਝ ਅਮਰੀਕੀ ਯਾਤਰੀ ਰਾਜਨੀਤਕ ਤਣਾਅ ਦੇ ਕਾਰਨ ਕੈਨੇਡਾ ਆਉਣ ਵਿੱਚ ਸੰਕੋਚ ਕਰ ਰਹੇ ਹਨ, ਪਰ ਟੂਰਿਜ਼ਮ ਮਾਹਰ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸਾਰੇ ਯਾਤਰੀਆਂ ਦਾ ਸਵਾਗਤ ਕਰਨਾ ਜਰੂਰੀ ਹੈ, ਤਾਂ ਜੋ ਆਰਥਿਕ ਲਾਭ ਹੋ ਸਕੇ।