ਪ੍ਰਧਾਨ ਮੰਤਰੀ ਮਾਰਕ ਕਾਰਨੀ ਤਿੰਨ ਕੈਬਨਿਟ ਮਨਿਸਟਰ ਸਮੇਤ ਵਾਈਟ ਹਾਊਸ ਪਹੁੰਚੇ ਹਨ,ਜਿੱਥੇ ਉਹਨਾਂ ਦੀ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ।ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਕਦੇ ਵੀ ਸੇਲ ਲਈ ਨਹੀਂ ਸੀ ਅਤੇ ਨਾ ਹੀ ਕਦੀ ਹੋਵੇਗਾ।ਇਸਦੇ ਜਵਾਬ ‘ਚ ਰਾਸ਼ਟਰਪਤੀ ਟਰੰਪ “ਨੈਵਰ ਸੇ ਨੈਵਰ” ਕਹਿੰਦੇ ਨਜ਼ਰ ਆਏ।
ਮਿਸਟਰ ਮਾਰਕ ਕਾਰਨੀ ਨੇ ਵਾਈਟ ਹਾਊਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕੁਝ ਥਾਵਾਂ ਸੇਲ ਲਈ ਨਹੀਂ ਹੁੰਦੀਆਂ।
ਉਹਨਾਂ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਕੈਨੇਡਾ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਕਦੇ ਵੀ ਸੇਲ ਲਈ ਉਪਲਬਧ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵਾਈਟ ਹਾਊਸ ‘ਚ ਫੈਡਰਲ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਗਏ ਹਨ ਅਤੇ ਇਹ ਮੁਲਾਕਾਤ ਦੋਵਾਂ ਦੇਸ਼ਾਂ ‘ਚ ਵਪਾਰਕ ਤਣਾਅ ਕਾਰਨ ਪੈਦਾ ਹੋਏ ਟਕਰਾਅ ਦੇ ਚਲਦੇ ਕਾਫੀ ਅਹਿਮ ਮੰਨੀ ਜਾ ਰਹੀ ਹੈ।