ਓਟਵਾ:ਕੈਨੇਡਾ ਦੀ ਮਹਿੰਗਾਈ ਦਰ ਅਪ੍ਰੈਲ ਵਿੱਚ ਤੇਜ਼ੀ ਨਾਲ ਘਟ ਕੇ 1.7% ‘ਤੇ ਆ ਗਈ, ਜਿਸਦਾ ਮੁੱਖ ਕਾਰਨ ਕਾਰਬਨ ਟੈਕਸ ਦਾ ਖਤਮ ਹੋਣਾ ਸੀ। ਪੈਟਰੋਲ ਦੀਆਂ ਕੀਮਤਾਂ 18% ਤੋਂ ਵੱਧ ਘਟੀਆਂ, ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ। ਪਰ ਗ੍ਰੋਸਰੀ ਦੀਆਂ ਕੀਮਤਾਂ 3.8% ਵਧ ਗਈਆਂ, ਜਿਸ ‘ਚ ਮੀਟ ਅਤੇ ਕੌਫੀ ਵਰਗੀਆਂ ਚੀਜ਼ਾਂ ਖਾਸ ਤੌਰ ‘ਤੇ ਮਹਿੰਗੀਆਂ ਹੋਈਆਂ ਹਨ। ਜੇਕਰ ਐਨਰਜੀ ਕੌਸਟ ਨੂੰ ਹਟਾ ਦਿੱਤਾ ਜਾਵੇ ਤਾਂ ਮਹਿੰਗਾਈ ਦਰ 2.9% ਰਹੀ। ਕਿਊਬੈਕ ਦਾ ਆਪਣਾ ਕਾਰਬਨ ਸਿਸਟਮ ਹੋਣ ਕਰਕੇ ਇਹ ਕਮੀ ਵੇਖਣ ਨੂੰ ਨਹੀਂ ਮਿਲੀ। ਟ੍ਰੈਵਲ ਕੌਸਟ ‘ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਹ ਬਦਲਾਅ 4 ਜੂਨ ਨੂੰ ਬੈਂਕ ਆਫ ਕੈਨੇਡਾ ਵਲੋਂ ਕੀਤੇ ਜਾਣ ਵਾਲੀ ਅਗਲੀ ਵਿਆਜ ਦਰ ਦੇ ਐਲਾਨ ਤੋਂ ਥੋੜਾ ਸਮਾਂ ਪਹਿਲਾਂ ਸਾਹਮਣੇ ਆਏ ਹਨ।