ਵਾਸ਼ਿੰਗਟਨ :ਚੀਨ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਸਾਮਾਨ ‘ਤੇ ਟੈਰੀਫ਼ 84% ਤੋਂ ਵਧਾ ਕੇ 125% ਕਰੇਗਾ, ਜੋ ਸ਼ਨੀਵਾਰ ਤੋਂ ਲਾਗੂ ਹੋਵੇਗਾ। ਇਹ ਫੈਸਲਾ ਅਮਰੀਕਾ ਵੱਲੋਂ ਚੀਨ ‘ਤੇ ਲਗੇ ਟੈਰੀਫ਼ 145% ਤੱਕ ਵਧਾਉਣ ਦੇ ਜਵਾਬ ਵਜੋਂ ਲਿਆ ਗਿਆ ਹੈ। ਇਹ ਟੈਰੀਫ਼ ਜੰਗ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਤਣਾਅ ਵਧਾ ਰਹੀ ਹੈ ਅਤੇ ਵਿਸ਼ਵ ਭਰ ਦੀਆਂ ਮਾਰਕੀਟਾਂ ਵਿਚ ਚਿੰਤਾ ਪੈਦਾ ਕਰ ਰਹੀ ਹੈ।
ਚੀਨ ਨੇ ਅਮਰੀਕਾ ਦੀ ਨੀਤੀ ਨੂੰ ਆਰਥਿਕ ਧੱਕੇਸ਼ਾਹੀ ਦੱਸਿਆ ਅਤੇ ਕਿਹਾ ਕਿ ਉਹ ਡਬਲ ਯੁੱਧ ਕਰੇਗਾ। ਚੀਨ ਨੇ ਵਰਲਡ ਟ੍ਰੇਡ ਅਰਗਾਨਾਈਜ਼ੇਸ਼ਨ (WTO) ਵਿੱਚ ਨਵਾਂ ਮੁਕੱਦਮਾ ਦਰਜ ਕਰਨ ਦਾ ਐਲਾਨ ਵੀ ਕੀਤਾ ਹੈ।
ਇਹ ਟੈਰੀਫ਼ ਜੰਗ, ਸੋਯਾਬੀਨ, ਜਹਾਜ਼ਾਂ ਦੇ ਪੁਰਜੇ, ਚਿਕਨ, ਅਤੇ ਇਲੈਕਟ੍ਰੋਨਿਕ ਪ੍ਰੋਡਕਟਸ ‘ਤੇ ਪ੍ਰਭਾਵ ਪਾ ਰਹੀ ਹੈ। ਮਾਹਿਰਾਂ ਨੂੰ ਡਰ ਹੈ ਕਿ ਇਹ ਟਕਰਾਅ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅਮਰੀਕਾ ਵਿਚ ਮੰਦੀ ਦਾ ਕਾਰਨ ਬਣ ਸਕਦਾ ਹੈ। ਅਮਰੀਕਾ ਦੀ ਸਰਕਾਰ ਨੂੰ ਉਮੀਦ ਹੈ ਕਿ ਉੱਚ ਟੈਰੀਫ਼ ਦੇ ਚਲਦੇ ਮੈਨੂਫੈਕਚਰ ਨੌਕਰੀਆਂ ‘ਚ ਵਾਪਸੀ ਕਰਨਗੀਆਂ,ਹਾਲਾਂਕਿ ਇਹ ਨਤੀਜੇ ਆਉਣ ਵਿੱਚ ਸਮਾਂ ਲੱਗ ਸਕਦਾ ਹੈ।