ਰਿਚਮੰਡ:ਰਿਚਮੰਡ ਆਰ.ਸੀ.ਐੱਮ.ਪੀ. ਵੱਲੋਂ ਜਾਰੀ ਤਾਜ਼ਾ ਸਟੇਟਮੈਂਟ ‘ਚ ਟ੍ਰਾਂਸਪੋਰਟੇਸ਼ਨ ਮਨਿਸਟਰੀ ਦੇ ਕਮਰਸ਼ੀਅਲ ਵਹੀਕਲ ਸੇਫਟੀ ਇਨਪੋਰਸਮੈਂਟ ਤਹਿਤ 24 ਜੁਲਾਈ ਨੂੰ ਚਲਾਏ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ,ਜਿਸ ਦੌਰਾਨ ਗੈਰ-ਕਾਨੂੰਨੀ ਟੈਕਸੀ ਚਲਾਉਣ ਵਾਲਿਆਂ ਉੱਪਰ ਸ਼ਿਕੰਜਾ ਕਸਿਆ ਗਿਆ।

ਅਫ਼ਸਰਾਂ ਵੱਲੋਂ ਬਿਨਾਂ ਲਾਇਸੰਸ ਵਾਲੇ ਡਰਾਈਵਰਾਂ ਨਾਲ ਗੈਰ-ਅਧਿਕਾਰਤ ਐਪਸ ਦੇ ਜ਼ਰੀਏ ਰਾਈਡ ਬੁੱਕ ਕੀਤੀ ਗਈ,ਜਿਨਾਂ ਵੱਲੋਂ ਜ਼ਰੂਰੀ ਸੇਫਟੀ ਚੈੱਕਸ ਨੂੰ ਬਾਇਪਾਸ ਕੀਤਾ ਗਿਆ ਅਤੇ ਜਨਤਾਕ ਸੁਰੱਖਿਆ ਨੂੰ ਖ਼ਤਰੇ ‘ਚ ਪਾਇਆ ਜਾ ਰਿਹਾ।

ਇਸ ਕਾਰਵਾਈ ਦੌਰਾਨ ਪੰਜ ਡਰਾਈਵਰਾਂ ਨੂੰ ਫੜਿਆ ਗਿਆ ਅਤੇ ਉਹਨਾਂ ‘ਤੇ ਗਲਤ ਲਾਇਸੈਂਸ ਰੱਖਣ ਸਮੇਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।ਪੁਲੀਸ ਵੱਲੋਂ ਕੀਤੀ ਕਾਰਵਾਈ ਦੇ ਚਲਦੇ $66,000 ਦਾ ਜੁਰਮਾਨਾ ਲਗਾਇਆ ਗਿਆ ਹੈ।

 

ਰਿਚਮੰਡ RCMP ਤੋਂ ਸਟਾਫ ਸਾਰਜੈਂਟ ਪਾਉਲਾ ਮਾਨ ਨੇ ਬਿਨਾਂ ਲਾਇਸੈਂਸ ਸੇਵਾਵਾਂ ਦੀ ਵਰਤੋਂ ਕਰਨ ਦੇ ਖ਼ਤਰਿਆਂ ‘ਤੇ ਜ਼ੋਰ ਦਿੱਤਾ,  ਉਸਨੇ ਭਰੋਸਾ ਦਿਵਾਇਆ ਕਿ RCMP ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹਨਾਂ ਕਾਰਵਾਈਆਂ ਨੂੰ ਜਾਰੀ ਰੱਖੇਗਾ।

Leave a Reply