Skip to main content

ਓਟਵਾ:ਚਾਰ ਦਿਨ ਬਾਅਦ ਹੋ ਰਹੀਆਂ ਫੈਡਰਲ ਚੋਣਾਂ ਨੂੰ ਲੈ ਕੇ, ਲਿਬਰਲ ਆਗੂ ਮਾਰਕ ਕਾਰਨੀ ਨੇ ਬੀ.ਸੀ. ਵਿੱਚ ਆਪਣੀ ਮੁਹਿੰਮ ਸਮਾਪਤ ਕਰਦਿਆਂ ਵਾਅਦਾ ਕੀਤਾ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸਜ਼ਾ ਲਾਗੂ ਕੀਤੀ ਜਾਵੇਗੀ, 2,000 ਨਵੇਂ RCMP ਅਤੇ ਬਾਰਡਰ ਸੁਰੱਖਿਆ ਅਧਿਕਾਰੀ ਭਰਤੀ ਕੀਤੇ ਜਾਣਗੇ ਅਤੇ ਐਮਰਜੇਂਸੀ ਟਰੀਟਮੈਂਟ ਪ੍ਰੋਜੈਕਟਸ ਨੂੰ ਫੰਡ ਕਰਨ ਲਈ $500 ਮਿਲੀਅਨ ਦਿੱਤੇ ਜਾਣਗੇ। ਉਹ ਹਰ ਸਾਲ 100,000 ਨੌਜਵਾਨਾਂ ਲਈ ਯੂਥ ਮੈਂਟਲ ਹੈਲਥ ਫੰਡ ਵੀ ਸ਼ੁਰੂ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ’ਤੇ ਆਪਣੇ ਵਿਚਾਰ ਨਹੀਂ ਦਿੱਤੇ। ਦੂਜੇ ਪਾਸੇ, ਕਨਜ਼ਰਵੇਟਿਵ ਆਗੂ ਪੀਅਰ ਪੋਇਲੀਏਵ ਇਨ੍ਹਾਂ ਸਾਈਟਾਂ ਨੂੰ “ਡਰੱਗ ਡੈਂਸ” ਕਹਿ ਕੇ ਆਲੋਚਨਾ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਈਟਾਂ ਚਲਾਉਣ ਲਈ ਫੈਡਰਲ ਲਾਈਸੈਂਸ ਲੋੜੀਦਾ ਹੋਵੇਗਾ। ਉਹ 50,000 ਟਰੀਟਮੈਂਟ ਦੀ ਵੀ ਗੱਲ ਕਰ ਰਹੇ ਹਨ। NDP ਆਗੂ ਜਗਮੀਤ ਸਿੰਘ ਸੇਫ ਕਨਜੰਪਸ਼ਨ ਸਾਈਟਾਂ ਦੇ ਹੱਕ ਵਿੱਚ ਹਨ ਕਿਉਂਕਿ ਉਹਨਾਂ ਮੁਤਾਬਕ ਇਸ ਨਾਲ ਓਵਰਡੋਜ਼ ਦੀ ਸਮੱਸਿਆ ਰੁਕਦੀ ਹੈ।

Leave a Reply