Skip to main content

ਬ੍ਰਿਟਿਸ਼ ਕੋਲੰਬੀਆ: ਬੀਸੀ ਦੀ ਰੀਅਲ ਅਸਟੇਟ ਮਾਰਕੀਟ ਹੁਣ ਠੰਡੀ ਪੈਂਦੀ ਨਜ਼ਰ ਆ ਰਹੀ ਹੈ। ਅਪਰੈਲ 2025 ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਦੇ ਅਪ੍ਰੈਲ ਮਹੀਨੇ ਨਾਲੋਂ ਲਗਭਗ 15% ਘੱਟ ਹੋਈ। ਇਸ ਮਹੀਨੇ 6,453 ਘਰ ਵੇਚੇ ਗਏ, ਜਦਕਿ ਔਸਤ ਕੀਮਤ 6% ਘਟ ਕੇ ਲਗਭਗ $943,000 ਰਹਿ ਗਈ। ਕੁੱਲ ਸੇਲ ਦੀ ਰਕਮ 20% ਘਟ ਕੇ $6.1 ਬਿਲੀਅਨ ‘ਤੇ ਆ ਗਈ। ਮਹਿੰਗੇ ਇਲਾਕਿਆਂ ਵਿੱਚ ਸੇਲ ਵਿੱਚ ਹੋਰ ਵੱਧ ਕਮੀ ਆਈ। ਬੀਸੀ ਰੀਅਲ ਅਸਟੇਟ ਐਸੋਸੀਏਸ਼ਨ ਦੇ ਚੀਫ ਅਰਥਸਾਸ਼ਤਰੀ ਮੁਤਾਬਕ, ਵਪਾਰ ਤੇਮੋਨੇਟਰੀ ਪੋਲੀਸੀਆਂ ਦੀ ਅਨਿਸ਼ਚਤਤਾ ਕਰਕੇ ਖਰੀਦਦਾਰ, ਖਾਸ ਕਰਕੇ ਲੋਅਰ ਮੈਨਲੈਂਡ ਵਿੱਚ, ਪ੍ਰਾਪਰਟੀ ਖਰੀਦਣ ਤੋਂ ਝਿਜਕ ਰਹੇ ਹਨ। ਇਸ ਸਾਲ ਹੁਣ ਤੱਕ ਦੀ ਕੁੱਲ ਘਰਾਂ ਦੀ ਵਿਕਰੀ ਪਿਛਲੇ ਸਾਲ ਨਾਲੋਂ ਲਗਭਗ 12% ਘੱਟ ਹੋਈ ਹੈ।

Leave a Reply