ਬ੍ਰਿਟਿਸ਼ ਕੋਲੰਬੀਆ: ਸਾਲ 2023 ਵਿੱਚ, ਬ੍ਰਿਟਿਸ਼ ਕੋਲੰਬੀਆ ਵਿੱਚ 458 ਬੇਘਰ ਲੋਕਾਂ ਦੀ ਮੌਤ ਹੋਈ,ਜੋ ਕਿ ਸਾਲ 2022 ਦੇ ਮੁਕਾਬਲੇ 23 ਫ਼ੀਸਦ ਦਾ ਵਾਧਾ ਦਰਸਾ ਰਿਹਾ ਹੈ। ਇਸ ਰਿਪੋਰਟ ਵਿੱਚ 2020 ਤੋਂ ਮੌਤਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਜ਼ਿਆਦਾਤਰ ਮੌਤਾਂ ਸਰਦੀਆਂ ਦੇ ਮਹੀਨੇ ਰਿਪੋਰਟ ਕੀਤੀਆਂ ਗਈਆਂ ਹਨ। ਰਿਪੋਰਟ ਦੱਸਦੀ ਹੈ ਕਿ ਜ਼ਿਆਦਾਤਰ ਮੌਤਾਂ (91%) ਅਕਸੀਡੈਂਟਲ ਦੇ ਤੌਰ ‘ਤੇ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਜ਼ਹਿਰੀਲੇ ਨਸ਼ਿਆਂ ਕਾਰਨ ਹੋਈਆਂ। ਅੱਧੇ ਤੋਂ ਵੱਧ ਮੌਤਾਂ 30 ਤੋਂ 49 ਸਾਲ ਦੀ ਉਮਰ ਵਾਲੇ ਲੋਕਾਂ ਦੀਆਂ ਹਨ ਅਤੇ 79% ਮਰਨ ਵਾਲੇ ਆਦਮੀ ਹਨ। ਰਿਪੋਰਟ ਵਿੱਚ ਹੈਲਥ ਸਰਵਿਸ ਏਰੀਆ ਨੂੰ ਲੈਕੇ ਵੱਖ-ਵੱਖ ਅੰਕੜੇ ਜਾਰੀ ਕੀਤੇ ਗਏ ਹਨ।