Skip to main content

ਬ੍ਰਿਟਿਸ਼ ਕੋਲੰਬੀਆ : ਭਾਰਤ ਤੋਂ ਆਏ 26 ਸਾਲਾ ਮਨਦੀਪ ਪੰਧੇਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਕੋਕੇਨ ਅਤੇ ਫੈਂਟਨਿਲ ਤਸਕਰੀ ਦੇ ਦੋਸ਼ ਵਿੱਚ 2.5 ਸਾਲ ਦੀ ਕੈਦ ਹੋਈ ਹੈ। ਉਹ 2022 ਵਿੱਚ UBC ਓਕਾਨਾਗਨ ਦੇ ਨੇੜੇ ਇਕ ਡਰੱਗ ਸਟੈਸ਼ ਹਾਊਸ ਤੋਂ ਨਿਕਲਦਿਆਂ 30 ਗ੍ਰਾਮ ਕੋਕੇਨ ਅਤੇ 10 ਗ੍ਰਾਮ ਫੈਂਟਨਿਲ ਸਮੇਤ ਫੜਿਆ ਗਿਆ ਸੀ। ਉਹ ਅਤੇ ਉਸਦੇ ਸਾਥੀ ਕੇਲੋਨਾ ਤੋਂ ਵਰਨਨ ਤੱਕ ਡਰੱਗ ਵੇਚਣ ਵਾਲੀ ‘ਡਾਇਲ-ਅ-ਡੋਪ’ ਸਕੀਮ ਚਲਾ ਰਹੇ ਸਨ।
ਪੁਲਿਸ ਨੇ ਘਰ ਦੀ ਤਲਾਸ਼ੀ ਦੌਰਾਨ ਹੋਰ ਨਸ਼ਾ ਮਿਲਣ ਤੇ ਉਸਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ।ਮਨਦੀਪ ਨੇ ਭਾਰਤ ਵਿੱਚ ਸਕੂਲ ਖਤਮ ਕਰਨ ਤੋਂ ਬਾਅਦ ਕੈਨੇਡਾ ਆ ਕੇ ਪੜਾਈ ਸ਼ੁਰੂ ਕੀਤੀ ਪਰ ਪੈਸੇ ਖ਼ਤਮ ਹੋ ਜਾਣ ਕਰਕੇ ਸਕੂਲ ਛੱਡ ਦਿੱਤਾ, ਜੋ ਉਸਦੇ ਵਿਦਿਆਰਥੀ ਵੀਜ਼ਾ ਦੀ ਉਲੰਘਣਾ ਸੀ।
ਉਸ ਨੇ ਅਗਲੇ ਸਾਲ ਵਰਕ ਪਰਮਿਟ ਲਈ ਅਰਜ਼ੀ ਦਿੰਦਿਆਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੇ ਨਸ਼ੇ ਦੇ ਕੇਸ ਬਾਰੇ ਨਹੀਂ ਦੱਸਿਆ ਸੀ, ਜਿਸ ਕਰਕੇ 2023 ਵਿੱਚ ਉਸ ਨੂੰ ਕੈਨੇਡਾ ਵਿੱਚ ਰਹਿਣ ਲਈ ਅਣਯੋਗ ਕਰਾਰ ਕਰ ਦਿੱਤਾ ਗਿਆ।
ਜੱਜ ਨੇ ਮਨਦੀਪ ਦੁਆਰਾ ਕੀਤੀ ਜਾਂਦੀ ਇਸ ਤਸਕਰੀ ਨੂੰ ਖ਼ਤਰਨਾਕ ਦੱਸਿਆ ਹੈ ਜੋ ਕਿ ਸਮਾਜ ਲਈ ਖ਼ਤਰਾ ਵਧਾਉਂਦੀ ਹੈ । ਮਨਦੀਪ ਨੂੰ 30 ਮਹੀਨੇ ਦੀ ਕੈਦ ਦੇ ਨਾਲ ਆਪਣਾ ਡੀਐਨਏ ਦੇਣਾ ਪਵੇਗਾ, ਜਬਤ ਕੀਤੇ ਪੈਸੇ ਤੇ ਸਮਾਨ ਸਰਕਾਰ ਦੇ ਹਵਾਲੇ ਕਰਨੇ ਪੈਣਗੇ ਅਤੇ 10 ਸਾਲ ਲਈ ਹਥਿਆਰ ਰੱਖਣ ਤੇ ਪਾਬੰਦੀ ਲੱਗੀ ਹੈ।

Leave a Reply