Skip to main content

ਇਰਾਨ :ਅਮਰੀਕਾ ਵੱਲੋਂ ਇਰਾਨ ਦੇ ਨਿਊਕਲੀਅਰ ਠਿਕਾਣਿਆਂ ‘ਤੇ ਹਮਲੇ ਦੇ ਜਵਾਬ ਵਿਚ ਇਰਾਨ ਨੇ ਕਤਰ ਅਤੇ ਇਰਾਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਮਿਸਾਈਲ ਹਮਲੇ ਕੀਤੇ। ਇਰਾਨ ਨੇ ਕਿਹਾ ਕਿ ਕਤਰ ਦੇ ਅਲ ਉਦੀਦ ਏਅਰ ਬੇਸ ‘ਤੇ ਹਮਲਾ ਸਫਲ ਰਿਹਾ, ਪਰ ਕਤਰ ਨੇ ਦਾਅਵਾ ਕੀਤਾ ਕਿ ਉਸ ਦੇ ਏਅਰ ਡਿਫੈਂਸ ਨੇ ਹਮਲੇ ਨੂੰ ਰੋਕ ਲਿਆ। ਇਰਾਕ ਵਿੱਚ ਵੀ ਅਮਰੀਕੀ ਫੌਜੀ ਠਿਕਾਣੇ ‘ਤੇ ਹਮਲਾ ਹੋਇਆ।

ਇਹ ਘਟਨਾ ਉਸ ਤੋਂ ਬਾਅਦ ਵਾਪਰੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਨਿਊਕਲੀਅਰ ਠਿਕਾਣਿਆਂ ‘ਤੇ ਹਮਲੇ ਕਰਵਾਏ, ਜਿਸ ਨਾਲ ਅਮਰੀਕਾ ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਜੰਗੀ ਮਾਹੌਲ ਵਿੱਚ ਖੁਦ ਸ਼ਾਮਲ ਹੋ ਗਿਆ।

ਇਸੇ ਦੌਰਾਨ, ਇਜ਼ਰਾਈਲ ਨੇ ਤਹਿਰਾਨ ਵਿੱਚ ਇੱਕ ਜੇਲ ਅਤੇ ਫੌਜੀ ਢਾਂਚਿਆਂ ਸਮੇਤ “ਸ਼ਾਸਕੀ ਟੀਚਿਆਂ” ‘ਤੇ ਹਮਲੇ ਕੀਤੇ। ਇਰਾਨ ਨੇ ਵੀ ਮੁੜ ਮਿਸਾਈਲਾਂ ਅਤੇ ਡਰੋਨਾਂ ਰਾਹੀਂ ਇਜ਼ਰਾਈਲ ‘ਤੇ ਹਮਲੇ ਕੀਤੇ। ਟਰੰਪ ਵੱਲੋਂ ਇਰਾਨ ਸਰਕਾਰ ਦੀ ਤਬਦੀਲੀ ਦੀ ਸੰਭਾਵਨਾ ਜਤਾਉਣ ‘ਤੇ ਇਰਾਨ ਨੇ ਗੁੱਸਾ ਜਤਾਇਆ ਹੈ। ਇਲਾਕੇ ‘ਚ ਹਾਲਾਤ ਹੋਰ ਗੰਭੀਰ ਹੋ ਰਹੇ ਹਨ।

Leave a Reply