ਓਟਵਾ:ਫੈਡਰਲ ਚੋਣ ਮੁਹਿੰਮ ਦੇ 17ਵੇਂ ਦਿਨ, ਲਿਬਰਲ ਪਾਰਟੀ ਕਨਜ਼ਰਵੇਟਿਵਸ ਨਾਲੋਂ 5 ਅੰਕਾਂ ਦੀ ਲੀਡ ਬਰਕਰਾਰ ਰੱਖੀ ਹੋਈ ਹੈ। ਨੈਨੋਸ ਰਿਸਰਚ ਮੁਤਾਬਕ ਲਿਬਰਲਸ 43% ਤੇ ਹਨ ਜਦਕਿ ਕਨਜ਼ਰਵੇਟਿਵਸ 38% ਤੇ ਹਨ। ਤਿੰਨ ਦਿਨਾਂ ਪਹਿਲਾਂ ਨਾਲੋਂ ਲਿਬਰਲਸ ਦੀ ਸਪੋਰਟ 3 ਅੰਕ ਘਟੀ ਹੈ ਤੇ ਕਨਜ਼ਰਵੇਟਿਵਸ ਦੀ 3 ਅੰਕ ਵਧੀ ਹੈ।
NDP 8% ‘ਤੇ ਬਣੀ ਹੋਈ ਹੈ, ਜੋ ਕਿ 25 ਸਾਲਾਂ ਵਿੱਚ ਸਭ ਤੋਂ ਘੱਟ ਹੈ। ਬਲੋਕ ਕਿਉਬੇਕੋਆ 7%, ਗ੍ਰੀਨ ਪਾਰਟੀ 3% ਅਤੇ ਪੀਪਲਜ਼ ਪਾਰਟੀ 1% ਤੇ ਹਨ।
ਇਲਾਕਾਵਾਰ ਵੇਖਿਆ ਜਾਵੇ ਤਾਂ ਓਨਟਾਰਿਓ ਵਿੱਚ ਕਨਜ਼ਰਵੇਟਿਵਸ ਨੇ ਲੀਡ ਕੀਤੀ ਹੈ (41%), ਪਰ ਲਿਬਰਲ ਅਜੇ ਵੀ 48% ਨਾਲ ਅੱਗੇ ਹਨ। ਪ੍ਰੇਰੀਜ਼ ਵਿੱਚ ਕਨਜ਼ਰਵੇਟਿਵਸ ਦਾ ਵੱਡਾ ਦਬਦਬਾ ਹੈ (59%)। ਲਿਬਰਲਸ 5 ਵਿੱਚੋਂ 4 ਖੇਤਰਾਂ ਵਿੱਚ ਅੱਗੇ ਹਨ ਪਰ ਫਰਕ ਘਟ ਰਿਹਾ ਹੈ।
ਕਿਉਬੈਕ ਵਿੱਚ ਲਿਬਰਲ 42% ਨਾਲ ਅੱਗੇ ਹਨ, ਪਰ ਉਨ੍ਹਾਂ ਦੀ ਲੀਡ ਘੱਟ ਰਹੀ ਹੈ। ਇਥੇ ਬਲੋਕ 29% ਤੇ ਤੇ ਕਨਜ਼ਰਵੇਟਿਵਸ 19% ‘ਤੇ ਹਨ।
BC ਵਿੱਚ ਲਿਬਰਲ 42% ਨਾਲ ਅੱਗੇ ਹਨ, ਕਨਜ਼ਰਵੇਟਿਵਸ 32% ਤੇ ਹਨ ਤੇ NDP 18% ਨਾਲ ਇੱਥੇ ਸਭ ਤੋਂ ਵਧੀਆ ਕਰ ਰਹੀ ਹੈ।
ਪਸੰਦੀਦਾ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਲਿਬਰਲ ਲੀਡਰ ਮਾਰਕ ਕਾਰਨੀ 49% ਨਾਲ ਅੱਗੇ ਹਨ, ਜਦਕਿ ਕਨਜ਼ਰਵੇਟਿਵਸ ਲੀਡਰ ਪੋਇਲੀਏਵਰੇ 32% ‘ਤੇ ਹਨ।
ਲਿੰਗ ਅਧਾਰਤ ਜੇ ਗੱਲ ਕੀਤੀ ਜਾਵੇ ਤਾਂ, ਔਰਤਾਂ ਵਿੱਚੋਂ 46% ਲਿਬਰਲਸ ਨੂੰ ਸਪੋਰਟ ਕਰਦੀਆਂ ਹਨ ਤੇ 30% ਕਨਜ਼ਰਵੇਟਿਵਸ ਨੂੰ। ਮਰਦਾਂ ਵਿੱਚੋਂ 39% ਲਿਬਰਲ ਤੇ 46% ਕਨਜ਼ਰਵੇਟਿਵਸ ਦੇ ਹੱਕ ਵਿੱਚ ਹਨ।