ਕੈਨੇਡਾ:ਪੈਂਡੇਮਿਕ ਦੇ ਦੌਰਾਨ, ਕੈਨੇਡਾ ਵਿੱਚ ਖਸਰੇ ਦੇ ਮਾਮਲੇ ਲਗਭਗ ਜ਼ੀਰੋ ਤੱਕ ਘੱਟ ਗਏ ਸਨ, ਪਰ ਵੈਕਸੀਨ ਨੂੰ ਲੈ ਕੇ ਹਿਜਿਟੈਂਸੀ ਵਧ ਗਈ ਹੈ। ਇਸ ਸਾਲ ਖਸਰੇ ਦੇ ਕੇਸਾਂ ਦੀ ਗਿਣਤੀ 81 ਹੋ ਗਈ ਹੈ, ਜਦੋਂ ਕਿ 2023 ਵਿੱਚ ਸਿਰਫ 12 ਸੀ। ਇੰਫੈਕਸ਼ਸ ਡਿਜੀਜ਼ ਐਕਸਪਰਟ ਡਾ. ਸੁਸੀ ਹੋਟਾ ਦਾ ਕਹਿਣਾ ਹੈ ਕਿ ਵੈਕਸੀਨ ਦੀ ਦਰ ਵਿੱਚ ਗਿਰਾਵਟ ਚਿੰਤਾਜਨਕ ਹੈ। ਜਦੋਂ ਕਿ 95% ਆਬਾਦੀ ਨੂੰ ਖਸਰੇ ਦੇ ਫੈਲਣ ਤੋਂ ਰੋਕਣ ਲਈ ਟੀਕਾਕਰਨ ਦੀ ਲੋੜ ਹੁੰਦੀ ਹੈ, ਸਿਰਫ 79% ਸਕੂਲੀ ਉਮਰ ਦੇ ਬੱਚਿਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾਂਦਾ ਹੈ। ਖਸਰੇ ਦੇ ਕੇਸ ਅਕਸਰ ਅੰਤਰਰਾਸ਼ਟਰੀ ਯਾਤਰਾ ਦੇ ਕਾਰਨ ਆਉਂਦੇ ਹਨ, ਪਰ ਜਿਵੇਂ ਜਿਵੇਂ ਟੀਕਾਕਰਨ ਦੀ ਦਰ ਘਟ ਰਹੀ ਹੈ, ਲੋਕਲ ਟਰਾਂਸਮਿਸ਼ਨ ਦੀ ਸੰਭਾਵਨਾ ਵੱਧ ਰਹੀ ਹੈ। ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਸ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਵੈਕਸੀਨੇਸ਼ਨ ਕਰਵਾਈ ਜਾਵੇ।

 

Leave a Reply