Skip to main content

ਮੈਟਰੋ ਵੈਨਕੂਵਰ:ਮੈਟਰੋ ਵੈਨਕੂਵਰ ਦੇ ਲੋਕਾਂ ਨੂੰ ਜਲਦੀ ਹੀ ਵਧੀਆ ਟਰਾਂਜ਼ਿਟ ਸਰਵਿਸ ਮਿਲ ਸਕਦੀਆਂ ਹਨ ਜੇਕਰ ਮੇਅਰਜ਼ ਕੌਂਸਲ ਦੀ ਯੋਜਨਾ ਮਨਜ਼ੂਰ ਹੋ ਜਾਂਦੀ ਹੈ।
ਵਿੱਤੀ ਮੁਸ਼ਕਲਾਂ ਦੇ ਬਾਵਜੂਦ, ਕੌਂਸਲ ਆਉਣ ਵਾਲੇ ਦੋ ਸਾਲਾਂ ਵਿੱਚ ਬੱਸ ਸਰਵਿਸ 5% ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਭੀੜਭਾੜ ਵਾਲੇ 50 ਰੂਟਾਂ ‘ਤੇ ਦਬਾਅ ਘਟਾਇਆ ਜਾ ਸਕੇ ਅਤੇ ਡੈਲਟਾ ਦੇ ਟਿਲਬਰੀ ਇੰਡਸਟਰੀਅਲ ਪਾਰਕ ਵਰਗੇ ਖੇਤਰਾਂ ਵਿੱਚ ਨਵੀਆਂ ਲਾਈਨਾਂ ਸ਼ੁਰੂ ਕੀਤੀਆਂ ਜਾ ਸਕਣ।
ਇਸ ਦੇ ਨਾਲ ਹੀ, ਸਰੀ ‘ਚ ਕਿੰਗ ਜਾਰਜ ਬੁਲਵਾਰਡ, ਬਰਨਾਬੀ ਤੋਂ ਨੌਰਥ ਸ਼ੋਰ ਅਤੇ ਲੈਂਗਲੀ ਤੋਂ ਮੈਪਲ ਰਿੱਜ ਦਰਮਿਆਨ ਤੇਜ਼ ਰਫਤਾਰ ਟਰਾਂਜ਼ਿਟ ਲਾਈਨਾਂ ਦੀ ਯੋਜਨਾ ਵੀ ਅੱਗੇ ਵਧ ਰਹੀ ਹੈ।
ਪਰ ਇਹ ਸਾਰਾ ਖਰਚਾ ਵਧੇ ਹੋਏ ਟਰਾਂਜ਼ਿਟ ਕਿਰਾਏ,ਪ੍ਰਾਪਰਟੀ ਟੈਕਸ ਅਤੇ ਪਾਰਕਿੰਗ ਫੀਸ ਰਾਹੀਂ ਲੋਕਾਂ ਤੋਂ ਵਸੂਲਿਆ ਜਾਵੇਗਾ — ਚਾਹੇ ਉਹ ਪਬਲਿਕ ਟਰਾਂਜ਼ਿਟ ਵਰਤਦੇ ਹੋਣ ਜਾਂ ਫਿਰ ਨਾ ਵਰਤਦੇ ਹੋਣ।

Leave a Reply