Skip to main content

ਬ੍ਰਿਟਿਸ਼ ਕੋਲੰਬੀਆ :ਬੀਸੀ ਵਿਧਾਨ ਸਭਾ ਦੇ ਬਾਹਰ, ਲਾਪੂ ਲਾਪੂ ਫੈਸਟੀਵਲ ਦੌਰਾਨ ਕੀਤੇ ਗਏ ਹਮਲੇ ਵਿੱਚ ਮਾਰੇ ਗਏ 11 ਲੋਕਾਂ ਦੀ ਯਾਦ ਵਿੱਚ ਫੁੱਲ ਅਤੇ ਮੋਮਬੱਤੀਆਂ ਨਾਲ ਸਮਰਪਿਤ ਯਾਦਗਾਰ ਬਣਾਈ ਗਈ ਹੈ। ਅੰਦਰ ਵਿਧਾਨ ਸਭਾ ਵਿੱਚ, ਸਰਕਾਰ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰੀਮੀਅਰ ਡੇਵਿਡ ਈਬੀ ਅਤੇ ਬੀਸੀ ਕਨਜ਼ਰਵੇਟਿਵ ਨੇਤਾ ਜੌਨ ਰਸਟੈੱਡ ਨੇ ਇਸ ਹਮਲੇ ਨੂੰ ਬੇਹੱਦ ਦਰਦਨਾਕ ਹਮਲਾ ਕਿਹਾ ਹੈ।ਸ਼ੱਕੀ ਦੀ ਮਾਨਸਿਕ ਸਿਹਤ ਦੀ ਰਹੀ ਹਿਸਟਰੀ ਨੇ ਸਿਸਟਮ ਦੀ ਨਾਕਾਮੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਹੁਣ ਬੀਸੀ ਵਿੱਚ ਮਾਨਸਿਕ ਬਿਮਾਰੀ ਵਾਲਿਆਂ ਲਈ ਮਜ਼ਬੂਤ ਕਾਨੂੰਨ ਬਣਾਉਣ ਦੀ ਮੰਗ ਹੋ ਰਹੀ ਹੈ।ਈਬੀ ਨੇ ਕਿਹਾ ਕਿ ਇਕ ਆਜ਼ਾਦ ਕਮਿਸ਼ਨ ਇਹ ਵੇਖੇਗਾ ਕਿ ਭਵਿੱਖ ਵਿੱਚ ਜਨਤਕ ਸਮਾਗਮਾਂ ਨੂੰ ਹੋਰ ਸੁਰੱਖਿਅਤ ਕਿਵੇਂ ਬਣਾਇਆ ਜਾਵੇ। ਜੇਕਰ ਅਪਰਾਧਿਕ ਟਰਾਇਲ ਤੋਂ ਸਾਫ਼ ਜਵਾਬ ਨਾ ਮਿਲੇ ਤਾਂ ਸਰਕਾਰ ਪਬਲਿਕ ਇੰਕਵਾਇਰੀ ਵੀ ਕਰੇਗੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇੰਨੀ ਦੇਰ ਨਹੀਂ ਹੋਣੀ ਚਾਹੀਦੀ। ਰਸਟੈੱਡ ਨੇ ਕਿਹਾ ਕਿ ਜੇ ਲੋੜ ਪਈ ਤਾਂ “ਨੌਟਵਿਥਸਟੈਂਡਿੰਗ ਕਲਾਜ਼” ਵਰਤਿਆ ਜਾਵੇ, ਤਾਂ ਜੋ ਲੋਕਾਂ ਨੂੰ ਸਹੀ ਇਲਾਜ ਮਿਲ ਸਕੇ। ਇਹ ਘਟਨਾ ਹੁਣ ਸਰਕਾਰ ‘ਤੇ ਦਬਾਅ ਪਾ ਰਹੀ ਹੈ ਕਿ ਉਹ ਸੁਰੱਖਿਆ ਅਤੇ ਮੈਂਟਲ ਹੈਲਥ ਕੇਅਰ ਦੇ ਖੇਤਰ ਵਿੱਚ ਗੰਭੀਰ ਕਦਮ ਚੁੱਕੇ।

Leave a Reply