ਨੀਦਰਲੈਂਡ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ 2035 ਤੱਕ ਆਪਣੀ GDP ਦਾ 5% ਡਿਫੈਂਸ ‘ਤੇ ਖਰਚੇਗਾ। ਇਹ ਨਵਾਂ ਵਾਅਦਾ ਨਾਟੋ ਦੇ 32 ਮੈਂਬਰ ਦੇਸ਼ਾਂ ਨੇ ਮਿਲ ਕੇ ਕੀਤਾ ਹੈ। ਇਸ ਰੱਖਿਆ ਖ਼ਰਚੇ ਨੂੰ ਦੋ ਹਿੱਸਿਆਂ ‘ਚ ਵੰਡਿਆ ਜਾਵੇਗਾ,ਜਿਸ ‘ਚ 3.5% ਕੋਰ ਡਿਫੈਂਸ ਜਿਵੇਂ ਕਿ ਹਥਿਆਰ ਅਤੇ ਜੈਟ ਜਿਹੀਆਂ ਜ਼ਰੂਰਤਾਂ ਲਈ ਅਤੇ 1.5% ਇਨਫਰਾਸਟਕਚਰ ਅਤੇ ਹੋਰ ਸੰਬੰਧਤ ਖਰਚਿਆਂ ਲਈ ਵਰਤਿਆ ਜਾਵੇਗਾ। ਕਾਰਨੀ ਨੇ ਕਿਹਾ ਕਿ ਦੁਨੀਆਂ ਹੋਰ ਵੀ ਜ਼ਿਆਦਾ ਖਤਰਨਾਕ ਹੋ ਰਹੀ ਹੈ, ਇਸ ਲਈ ਕੈਨੇਡਾ ਨੂੰ ਆਪਣਾ ਡਿਫੈਂਸ ਸਿਸਟਮ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਵਿਚੋਂ ਕੁਝ ਖਰਚਾ ਉਹ ਕੰਮਾਂ ‘ਤੇ ਹੋਵੇਗਾ ਜੋ ਪਹਿਲਾਂ ਹੀ ਕੀਤੇ ਜਾ ਰਹੇ ਹਨ, ਜਿਵੇਂ ਕਿ ਕ੍ਰਿਟਿਕਲ ਮਿਨਰਲਜ਼ ਦਾ ਵਿਕਾਸ।ਜ਼ਿਕਰਯੋਗ ਹੈ ਕਿ ਇਹ ਟਾਰਗੇਟ ਪੂਰਾ ਕਰਨ ਲਈ ਹਰ ਸਾਲ ਲਗਭਗ $150 ਬਿਲੀਅਨ ਦੀ ਲੋੜ ਹੋਵੇਗੀ।