ਓਟਵਾ:ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਆਪਣੀ ਪਹਿਲੀ ਕੈਬਨਿਟ ਦਾ ਐਲਾਨ ਕਰਨਗੇ, ਜੋ ਕਿ ਚੋਣਾਂ ਵਿੱਚ ਘੱਟ ਗਿਣਤੀ ਵਾਲਾ ਮੰਡੇਟ ਮਿਲਣ ਦੇ ਦੋ ਹਫ਼ਤੇ ਬਾਅਦ ਹੋਵੇਗਾ। ਕੈਬਨਿਟ ਬਣਾਉਣ ਦਾ ਫੈਸਲਾ ਆਸਾਨ ਨਹੀਂ ਹੋਵੇਗਾ, ਕਿਉਂਕਿ ਕਾਰਨੀ ਨੂੰ ਖੇਤਰਾਂ ਦੀ ਨੁਮਾਇੰਦਗੀ , ਛੋਟੇ ਗਿਣਤੀ ਵਾਲੀ ਟੀਮ ਅਤੇ ਅਮਰੀਕਾ ਨਾਲ ਚੱਲ ਰਹੇ ਵਪਾਰਕ ਟਕਰਾਅ ਲਿਬਰਲ ਸਰਕਾਰ ਅਲਬਰਟਾ ਅਤੇ ਸਸਕੈਚਵਨ ਨਾਲ ਆਪਣੇ ਸੰਬੰਧਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲੋਂ ਵੱਖਰੇ ਢੰਗ ਨਾਲ ਨਿਭਾਏਗੀ, ਹਾਲਾਂਕਿ ਉਹ ਟਰੂਡੋ ਦੇ ਕੁਝ ਵਿਵਾਦਤ ਵਾਤਾਵਰਣ ਸਬੰਧੀ ਨੀਤੀਆਂ ਜਿਵੇਂ ਕਿ ਬਿਲ C-69 ਅਤੇ ਤੇਲ ਅਤੇ ਗੈਸ ਨਿਕਾਸ ਕੈਪ ਨੂੰ ਜਾਰੀ ਰੱਖੇਗੀ। ਲੇਬਲਾਂਕ ਨੇ ਦੱਸਿਆ ਕਿ ਕਾਰਨੀ ਪਹਿਲਾਂ ਹੀ ਉਨ੍ਹਾਂ ਪ੍ਰੀਮੀਅਰਾਂ ਨਾਲ ਗੱਲ ਕਰ ਰਹੇ ਹਨ ਅਤੇ ਵੱਡੇ ਪ੍ਰੋਜੈਕਟਾਂ ਦੀ ਮਨਜ਼ੂਰੀ ਲਈ ਪ੍ਰਕਿਰਿਆ ਸੌਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਰਨੀ ਨੇ ਕਿਹਾ ਹੈ ਕਿ ਉਹ ਵਾਤਾਵਰਣ ਸਬੰਧੀ ਨੀਤੀਆਂ ਦੇ ਨਾਲ ਨਾਲ ਤੇਲ ਅਤੇ ਗੈਸ ਨੂੰ ਕੈਨੇਡਾ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨਦੇ ਹਨ। ਲੇਬਲਾਂਕ ਮੁਤਾਬਕ, ਇਹ ਨੀਤੀਆਂ ਅਜੇ ਅੰਤਮ ਨਹੀਂ ਹਨ ਅਤੇ ਸੂਬਿਆਂ ਨਾਲ ਚਰਚਾ ਜਾਰੀ ਹੈ। ਕਾਰਨੀ ਜਲਦੀ ਆਪਣੀ ਕੈਬਿਨੇਟ ਦਾ ਐਲਾਨ ਕਰਨਗੇ ਅਤੇ ਜੂਨ ਦੀ ਸ਼ੁਰੂਆਤ ਵਿੱਚ ਸਾਰੇ ਸੂਬਿਆਂ ਦੇ ਪ੍ਰੀਮੀਅਰਾਂ ਨਾਲ ਮਿਲਣਗੇ।