ਨਿਊ-ਵੈਸਟਮਿੰਸਟਰ : ਟੈਨਰ ਫਾਕਸ ਅਤੇ ਜੋਸੇ ਲੋਪੇਜ਼ ਨਾਮ ਦੇ ਦੋ ਦੋਸ਼ੀਆਂ ਨੂੰ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਸਬੰਧ ‘ਚ ਕਈ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਸਜ਼ਾ ਸੁਣਾਈ ਜਾਵੇਗੀ। ਮਲਿਕ, ਜੋ ਕਿ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਸੰਦਰਭ ਵਿੱਚ ਪਹਿਲਾਂ ਸ਼ੱਕੀ ਸੀ। ਫਾਕਸ ਨੂੰ ਅੱਜ ਸਜ਼ਾ ਦਿੱਤੀ ਜਾ ਰਹੀ ਹੈ ਜਦੋਂ ਕਿ ਲੋਪੇਜ਼ ਨੂੰ 6 ਫਰਵਰੀ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਦੋਵਾਂ ਨੇ ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਨੂੰ ਕਬੂਲ ਕੀਤਾ ਹੈ,ਜੋ ਕਿ ਪਹਿਲਾਂ ਪਹਿਲੇ ਦਰਜੇ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਮੁਲਜ਼ਮ ਠਹਿਰਾਏ ਗਏ ਸਨ। ਮਲਿਕ ਨੂੰ 2022 ਦੇ ਜੁਲਾਈ ਵਿੱਚ ਸਰੀ, ਬੀ.ਸੀ. ਵਿੱਚ ਗੋਲੀ ਮਾਰੀ ਗਈ ਸੀ। ਫਾਕਸ ਅਤੇ ਲੋਪੇਜ਼ ਨੂੰ ਮਲਿਕ ਦੀ ਹਤਿਆ ਕਰਨ ਲਈ ਹਾਇਰ ਕੀਤਾ ਗਿਆ ਸੀ, ਪਰ ਪੁਲਿਸ ਅਤੇ ਅਦਾਲਤ ਨੇ ਇਹ ਨਹੀ ਦੱਸਿਆ ਕਿ ਇਹ ਪੇਸ਼ਗੀ ਕਿਸ ਵਲੋਂ ਦਿੱਤੀ ਗਈ ਸੀ। ਦੋਹਾਂ ਨੂੰ ਉਮਰ ਕੈਦ ਸੀ ਸਜ਼ਾ ਦਿੱਤੀ ਜਾਵੇਗੀ ਅਤੇ 20 ਸਾਲ ਲਈ ਉਹ ਪੈਰੋਲ ਦੇ ਯੋਗ ਨਹੀਂ ਹੋਣਗੇ।