ਕਿਊਬੈਕ:ਕਿਊਬੈਕ ਦੇ ਇੱਕ ਉੱਚ ਅਦਾਲਤ ਦੇ ਜੱਜ ਨੇ ਸੂਬੇ ਤੋਂ ਬਾਹਰਲੇ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵਧਾਉਣ ਦੇ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਇਹ ਫੀਸ $3,000 ਵਧਾਈ ਗਈ ਸੀ, ਜਿਸਦਾ ਮਕਸਦ ਕਿਊਬੈਕ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦੀ ਗਿਣਤੀ ਘਟਾਉਣਾ ਸੀ। ਜੱਜ ਨੇ ਕਿਹਾ ਕਿ ਇਹ ਫੈਸਲਾ ਸੀਮਤ ਡਾਟਾ ‘ਤੇ ਆਧਾਰਿਤ ਸੀ। ਹਾਲਾਂਕਿ, ਇਹ ਵਾਧੂ ਫੀਸ ਅਗਲੇ 9 ਮਹੀਨੇ ਲਈ ਲਾਗੂ ਰਹਿ ਸਕਦੀ ਹੈ ਜਦ ਤੱਕ ਸਰਕਾਰ ਨਵੀਂ ਯੋਜਨਾ ਨਹੀਂ ਲਿਆਉਂਦੀ। ਅਦਾਲਤ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਲਈ ਫਰੈਂਚ ਭਾਸ਼ਾ ਵਿੱਚ ਇੰਟਰਮੀਡੀਏਟ ਲੈਵਲ ਹਾਸਲ ਕਰਨਾ ਲਾਜ਼ਮੀ ਬਣਾਉਣਾ ਗਲਤ ਹੈ, ਕਿਉਂਕਿ ਯੂਨੀਵਰਸਿਟੀਆਂ ਲਈ ਇਹ ਹਾਸਲ ਕਰਨਾ ਮੁਸ਼ਕਲ ਹੈ। ਇਹ ਮਾਮਲਾ McGill ਅਤੇ Concordia ਯੂਨੀਵਰਸਿਟੀਆਂ ਨੇ ਅਦਾਲਤ ਵਿੱਚ ਚੈਲੰਜ ਕੀਤਾ ਸੀ।