ਜੰਮੂ-ਕਸ਼ਮੀਰ :ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪਹਿਲਗਾਮ ਸੈਲਾਨੀ ਸਥਾਨ ‘ਤੇ ਮੰਗਲਵਾਰ ਨੂੰ ਸ਼ੱਕੀ ਬਾਗੀਆਂ ਵੱਲੋਂ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 26 ਜਣੇ ਮਾਰੇ ਗਏ। ਇਹ ਪਿਛਲੇ 25 ਸਾਲਾਂ ‘ਚ ਸਭ ਤੋਂ ਘਾਤਕ ਹਮਲਾ ਹੈ। ਹਮਲਾ ਬੈਸਰਾਨ ਦੀਆਂ ਘਾਟੀਆਂ ‘ਚ ਹੋਇਆ ਜਿੱਥੇ ਸੈਲਾਨੀ ਪੈਦਲ ਜਾਂ ਘੋੜਿਆਂ ਰਾਹੀਂ ਜਾਂਦੇ ਹਨ। ਇਲਾਕੇ ਵਿੱਚ ਉਦੋਂ ਸੈਲਾਨੀਆਂ ਦੀ ਭੀੜ ਸੀ, ਜਦ ਹਥਿਆਰਬੰਦ ਹਮਲਾਵਰ ਜੰਗਲ ਤੋਂ ਨਿਕਲੇ ਅਤੇ ਅਚਾਨਕ ਗੋਲੀਬਾਰੀ ਕਰਨ ਲੱਗ ਪਏ। ਇਸ ਹਮਲੇ ਨੇ ਦੇਸ਼ ਭਰ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਅਤੇ ਭਾਰਤ-ਪਾਕਿ ਤਣਾਅ ਵਧਣ ਦੀ ਚਿੰਤਾ ਪੈਦਾ ਹੋ ਗਈ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਤੁਰੰਤ ਰਾਸ਼ਟਰੀ ਅਤੇ ਸੁਰੱਖਿਆ ਰਣਨੀਤੀਆਂ ਬਾਰੇ ਉਚ ਪੱਧਰੀ ਮੀਟਿੰਗਾਂ ਕੀਤੀਆਂ। ਇਹ ਹਮਲਾ ਉਨ੍ਹਾਂ ਦਿਨਾਂ ਵਿੱਚ ਹੋਇਆ ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਭਾਰਤ ਦੇ ਦੌਰੇ ‘ਤੇ ਹਨ।