ਵੈਂਕੂਵਰ:ਵੈਂਕੂਵਰ ਦੇ ਫਾਇਰਫਾਈਟਰ ਉਹਨਾਂ ਦੁਕਾਨਦਾਰਾਂ ਖਿਲਾਫ਼ ਸਖ਼ਤੀ ਕਰ ਰਹੇ ਹਨ ਜੋ ਹਾਲੇ ਵੀ ਲਾਕ ਹੋਣ ਵਾਲੇ ਬਿਊਟੇਨ ਟਾਰਚ ਵੇਚ ਰਹੇ ਹਨ, ਜਿਨ੍ਹਾਂ ਨੂੰ ਸ਼ਹਿਰ ਨੇ ਪਿਛਲੇ ਸਾਲ ਰੋਕ ਲਾਇਆ ਸੀ। ਜਨਵਰੀ 2023 ਤੋਂ ਅਪਰੈਲ 2024 ਤੱਕ ਇਹ ਟਾਰਚਾਂ ਲਗਭਗ 3,000 ਅੱਗ ਲੱਗਣ ਦੇ ਮਾਮਲਿਆਂ ਲਈ ਜ਼ਿੰਮੇਵਾਰ ਸਨ। ਹਾਲਾਂਕਿ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ, ਪਰ ਅੱਗ ਲੱਗਣ ਦੇ ਮਾਮਲੇ ਘਟੇ ਨਹੀਂ ਹਨ। ਹਫ਼ਤਾ ਲੰਘ ਗਿਆ, ਫਾਇਰ ਟੀਮ ਨੇ 170 ਦੁਕਾਨਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿਚੋਂ 83 ਹਾਲੇ ਵੀ ਇਹ ਟਾਰਚ ਵੇਚ ਰਹੀਆਂ ਸਨ। ਕੁਝ ਨੂੰ ਚੇਤਾਵਨੀ ਦਿੱਤੀ ਗਈ ਅਤੇ ਦੋ ਦੁਕਾਨਾਂ ਨੂੰ ਟਿਕਟ ਜਾਰੀ ਕੀਤੇ ਗਏ। 2025 ਵਿੱਚ ਹੁਣ ਤੱਕ 24 ਅੱਗ ਲੱਗਣ ਦੇ ਮਾਮਲੇ ਸਿੱਧੇ ਤੌਰ ‘ਤੇ ਇਨ੍ਹਾਂ ਟਾਰਚਾਂ ਨਾਲ ਜੁੜੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਧਾਰਨ ਲਾਈਟਰਾਂ ਨਾਲੋਂ ਕਈ ਗੁਣਾ ਜ਼ਿਆਦਾ ਖਤਰਨਾਕ ਹਨ। ਹੁਣ ਵੈਂਕੂਵਰ ਫਾਇਰ ਰੈਸਕਿਊ ਨੇ ਸੂਬਾਈ ਅਤੇ ਫੈਡਰਲ ਸਰਕਾਰ ਨੂੰ ਵੀ ਇਨ੍ਹਾਂ ਉੱਤੇ ਪੂਰਾ ਬੈਨ ਲਗਾਉਣ ਦੀ ਅਪੀਲ ਕੀਤੀ ਹੈ