ਓਟਵਾ:ਕੈਨੇਡਾ ਦੀਆਂ ਤਿੰਨ ਮੁੱਖ ਫੈਡਰਲ ਪਾਰਟੀਆਂ — ਲਿਬਰਲ, ਕਨਜ਼ਰਵੇਟਿਵ ਅਤੇ ਐਨਡੀਪੀ — ਦੇ ਨੇਤਾ ਵੱਖ-ਵੱਖ ਸੂਬਿਆਂ ਵਿੱਚ ਚੋਣ ਮੁਹਿੰਮ ਚਲਾ ਰਹੇ ਹਨ। ਲਿਬਰਲ ਆਗੂ ਮਾਰਕ ਕਾਰਨੀ ਅੱਜ ਬੀ.ਸੀ. ਦੇ ਪੋਰਟ ਮੂਡੀ ਤੋਂ ਦਿਨ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਬਾਅਦ ਵਿੱਚ ਵਿਨੀਪੈਗ ਜਾ ਰਹੇ ਹਨ। ਕਨਜ਼ਰਵੇਟਿਵ ਨੇਤਾ ਪੀਅਰ ਪੋਇਲੀਏਵਰੇ ਹੈਲਿਫੈਕਸ ਤੋਂ ਮੁਹਿੰਮ ਦੀ ਸ਼ੁਰੂਆਤ ਕਰਕੇ ਸਸਕੈਚਵਨ ਜਾ ਰਹੇ ਹਨ। ਐਨਡੀਪੀ ਨੇਤਾ ਜਗਮੀਤ ਸਿੰਘ ਵਿਨੀਪੈਗ ਵਿੱਚ ਐਲਾਨ ਕਰਨਗੇ ਤੇ ਫਿਰ ਟੋਰਾਂਟੋ ਵਾਪਸ ਆਉਣਗੇ।
ਪੀਅਰ ਪੋਇਲੀਏਵ ਨੇ ਐਲਾਨ ਕੀਤਾ ਕਿ ਜੇ ਉਹ ਚੁਣੇ ਜਾਂਦੇ ਹਨ, ਤਾਂ ਉਹ ਕੈਨੇਡਾ ਦੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਸੰਬੰਧੀ ਮੈਂਡੇਟ ਨੂੰ ਰੱਦ ਕਰ ਦੇਣਗੇ। ਹਾਲੇ ਕੈਨੇਡਾ ਦਾ ਟੀਚਾ ਇਹ ਹੈ ਕਿ 2026 ਤੱਕ 20% ਅਤੇ 2035 ਤੱਕ 100% ਨਵੇਂ ਵਾਹਨ ਇਲੈਕਟ੍ਰਿਕ ਹੋਣ।
ਨਵੀਂ ਨਾਨੋਸ ਰਿਸਰਚ ਪੋਲ ਮੁਤਾਬਕ, ਲਿਬਰਲ 43% ਨਾਲ ਅੱਗੇ ਹਨ, ਕਨਜ਼ਰਵੇਟਿਵ 39% ‘ਤੇ ਨੇੜੇ ਨੇ, ਅਤੇ ਐਨਡੀਪੀ 7% ਨਾਲ ਪਿੱਛੇ ਹਨ। ਮਾਰਕ ਕਾਰਨੀ 46% ਪਸੰਦ ਨਾਲ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਭ ਤੋਂ ਅੱਗੇ ਹਨ, ਜਦਕਿ ਪੋਇਲੀਏਵ 37% ‘ਤੇ ਹਨ।