ਓਨਟਾਰੀਓ: ਲੰਡਨ, ਓਨਟਾਰੀਓ ਦੀ ਸੁਪੀਰੀਅਰ ਕੋਰਟ ‘ਚ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਦੇ ਪੰਜ ਸਾਬਕਾ ਖਿਡਾਰੀ — ਡਿਲਨ ਡੂਬੇ, ਕੈਲ ਫੂਟ, ਐਲੈਕਸ ਫੋਰਮੈਂਟਨ, ਕਾਰਟਰ ਹਾਰਟ ਅਤੇ ਮਾਈਕਲ ਮੈਕਲੌਡ — ਦੇ ਮੁਕੱਦਮੇ ਦੀ ਕਾਰਵਾਈ ਅੱਜ ਵੀ ਜਾਰੀ ਰਹੀ। ਸਾਰੇ ਦੋਸ਼ੀਆਂ ਨੇ ਆਪਣੇ ਖਿਲਾਫ ਲਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅੱਜ ਦਾ ਦਿਨ ਕਾਨੂੰਨੀ ਗੱਲਬਾਤ ਨਾਲ ਸ਼ੁਰੂ ਹੋਇਆ, ਜੋ ਕਿ ਕੈਨੇਡੀਆਨ ਕਾਨੂੰਨ ਅਨੁਸਾਰ ਰਿਪੋਰਟ ਨਹੀਂ ਕੀਤੀਆਂ ਜਾ ਸਕਦੀਆਂ। ਕੱਲ੍ਹ ਦੁਪਹਿਰ ਖਾਣੇ ਦੇ ਸਮੇਂ ਦੌਰਾਨ ਕੋਈ ਮਾਮਲਾ ਹੋਇਆ ਸੀ, ਜਿਸ ਕਰਕੇ ਜੱਜ ਨੇ ਜਿਊਰੀ ਨੂੰ ਘਰ ਭੇਜ ਦਿੱਤਾ ਸੀ। ਇਹੀ ਮਾਮਲਾ ਅਜੇ ਵੀ ਚੱਲ ਰਿਹਾ ਹੈ। ਅਦਾਲਤ ਵਿੱਚ ਪਰਿਵਾਰਕ ਮੈਂਬਰ, ਮੀਡੀਆ ਅਤੇ ਦੋਸ਼ੀ ਹਾਜ਼ਰ ਹਨ। ਸਾਰੇ ਦੋਸ਼ੀ ਵੱਖ-ਵੱਖ ਟੇਬਲਾਂ ਤੇ ਆਪਣੀ ਕਾਨੂੰਨੀ ਟੀਮ ਦੇ ਨਾਲ ਬੈਠੇ ਦਿਸੇ। ਇਹ ਕਾਰਵਾਈ ਅੱਠ ਹਫ਼ਤੇ ਤੱਕ ਚੱਲੇਗੀ।