Skip to main content

ਦੇਸ਼-ਦੁਨੀਆਂ :ਅਮਰੀਕਾ ਵੱਲੋਂ ਨਵੇਂ ਟੈਰਿਫ਼ ਲਗਾਉਣ ਤੋਂ ਬਾਅਦ ਦੁਨੀਆ ਭਰ ਦੀਆਂ ਮਾਰਕੀਟਾਂ ਡਿੱਗ ਗਈਆਂ ਹਨ। ਰਾਸ਼ਟਰਪਤੀ ਟਰੰਪ ਆਪਣੇ ਫੈਸਲੇ ‘ਤੇ ਕਾਇਮ ਹਨ ਅਤੇ ਕਹਿ ਰਹੇ ਹਨ ਕਿ ਹੋਰ ਦੇਸ਼ ਕਾਫੀ ਸਮੇਂ ਤੋਂ ਅਮਰੀਕਾ ਦਾ ਫਾਇਦਾ ਚੁੱਕ ਰਹੇ ਸਨ। ਇਹ ਟੈਰੀਫ਼ ਵਿਸ਼ਵ ਭਰ ਵਿੱਚ ਹਲਚਲ ਲਿਆ ਰਹੇ ਹਨ।
ਚੀਨ, ਜਰਮਨੀ, ਅਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨ ਨੇ ਇਸਨੂੰ ਧੱਕੇਸ਼ਾਹੀ ਕਰਾਰ ਦਿੱਤਾ ਤੇ ਜਰਮਨੀ ਨੇ ਕਿਹਾ ਕਿ ਇਹ ਟੈਰੀਫ਼ ਗਲਤ ਲੌਜਿਕ ‘ਤੇ ਆਧਾਰਤ ਹਨ। ਇੰਡੋਨੇਸ਼ੀਆ ਵਰਗੇ ਕੁਝ ਦੇਸ਼ ਟਕਰਾਉ ਕਰਨ ਦੀ ਥਾਂ ਗੱਲਬਾਤ ਦਾ ਰਾਸਤਾ ਲੈ ਰਹੇ ਹਨ।
ਵਿਸ਼ਵ ਭਰ ਦੀਆਂ ਸਟਾਕ ਮਾਰਕੀਟਾਂ ਡਿੱਗੀਆਂ ਹਨ, ਤੇਲ ਦੀਆਂ ਕੀਮਤਾਂ ਘਟ ਗਈਆਂ ਹਨ ਅਤੇ ਆਸਟਰੇਲੀਨ ਡਾਲਰ ਦੀ ਵੀ ਕੀਮਤ ਡਿੱਗੀ ਹੈ। ਪਾਕਿਸਤਾਨ ਅਤੇ ਸਾਊਥ ਕੋਰੀਆ ਵਰਗੇ ਦੇਸ਼ ਅਮਰੀਕਾ ਨਾਲ ਟੈਰੀਫ਼ ਮਾਮਲੇ ‘ਤੇ ਗੱਲ ਕਰਨ ਲਈ ਆਪਣੇ ਅਧਿਕਾਰੀ ਭੇਜ ਰਹੇ ਹਨ।
ਅਮਰੀਕਾ ਦੇ ਅੰਦਰੋਂ ਵੀ ਟਰੰਪ ‘ਤੇ ਦਬਾਅ ਵੱਧ ਰਿਹਾ ਹੈ, ਕਈ ਆਰਥਿਕ ਵਿਦਵਾਨ ਚੇਤਾਵਨੀ ਦੇ ਰਹੇ ਹਨ ਕਿ ਇਹ ਇਕ ਵੱਡਾ ਆਰਥਿਕ ਸੰਕਟ ਲਿਆ ਸਕਦਾ ਹੈ। ਪਰ ਟਰੰਪ ਆਪਣੀ “America First” ਨੀਤੀ ‘ਤੇ ਕਾਇਮ ਹਨ ਅਤੇ ਪਿਛਲੇ ਨੇਤਾਵਾਂ ਨੂੰ ਦੋਸ਼ ਦੇ ਰਹੇ ਹਨ।

Leave a Reply