ਮਿਸੀਸਾਗਾ:ਪਿਛਲੇ ਮਹੀਨੇ ਦਿਨ-ਦਿਹਾੜੇ ਮਿਸੀਸਾਗਾ ਵਿੱਚ ਗੋਲੀ ਮਾਰ ਕੇ ਮਾਰੇ ਗਏ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਹੱਤਿਆ ਦੇ ਮਾਮਲੇ ‘ਚ 2 ਬੀ.ਸੀ. ਵਾਸੀਆਂ ‘ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। 14 ਮਈ ਨੂੰ ਟਰੈਂਮੀਅਰ ਡ੍ਰਾਈਵ ਅਤੇ ਟੈਲਫੋਰਡ ਵੇ ਦੇ ਨੇੜੇ ਘਟਨਾ ਵਾਪਰੀ ਸੀ। ਢੱਡਾ, ਜੋ G&G Trucking Solutions ਚਲਾਉਂਦੇ ਸਨ, ਗੰਭੀਰ ਜਖਮੀ ਹੋਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਦੋਸ਼ੀ — 21 ਸਾਲਾਂ ਅਮਨ ਅਮਨ ਅਤੇ ਦਿਗਵਿਜੈ ਦਿਗਵਿਜੈ — ਨੂੰ ਡੈਲਟਾ, ਬੀ.ਸੀ. ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਨੂੰ ਓਨਟਾਰੀਓ ਲਿਆ ਕੇ 1 ਜੂਨ ਨੂੰ ਬ੍ਰੈਂਪਟਨ ਵਿੱਚ ਪੇਸ਼ ਕੀਤਾ ਗਿਆ। ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਢੱਡਾ ਨੂੰ ਭਾਰਤ ਤੋਂ ਆ ਰਹੇ ਇਕਸਟੋਰਸ਼ਨ ਗਰੁੱਪ ਵੱਲੋਂ ਧਮਕਾਇਆ ਜਾ ਰਿਹਾ ਸੀ, ਪਰ ਪੁਲਿਸ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ।
ਪੁਲਿਸ ਮੁਖੀ ਨਿਸ਼ਾਨ ਦੁਰੀਆੱਪਾਹ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਇਹ ਸਾਬਤ ਕਰਦੀ ਹੈ ਕਿ ਭਾਵੇਂ ਮੁਲਜ਼ਮ ਕਿੱਥੇ ਵੀ ਭੱਜਣ, ਕਾਨੂੰਨ ਦੇ ਹੱਥ ਉਨ੍ਹਾਂ ਤੱਕ ਜ਼ਰੂਰ ਪਹੁੰਚਦੇ ਹਨ।