Skip to main content

ਸਰੀ:ਸਰੀ ਵਿੱਚ 16 ਦਸੰਬਰ, 2024 ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਗਗਨਦੀਪ ਸਿੰਘ ਬਖ਼ਸ਼ੀ ‘ਤੇ ਪਹਿਲਾਂ ਹੀ ਜਨਵਰੀ ਵਿੱਚ ਇਲਜ਼ਾਮ ਲੱਗ ਚੁੱਕੇ ਹਨ। ਹੁਣ, 22 ਸਾਲਾ ਯੁਵਰਾਜ ਸਿੰਘ ਨੂੰ ਕਿਊਬੈਕ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ‘ਤੇ ਕਤਲ ਦੀ ਕੋਸ਼ਿਸ਼, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਹਥਿਆਰ ਨਾਲ ਹਮਲੇ ਸਮੇਤ ਹੋਰ ਗੰਭੀਰ ਦੋਸ਼ ਲਾਏ ਗਏ ਹਨ। ਉਹ ਹਾਲੇ ਹਿਰਾਸਤ ‘ਚ ਹੈ ਅਤੇ 15 ਮਈ, 2025 ਨੂੰ ਅਦਾਲਤ ‘ਚ ਪੇਸ਼ ਹੋਏਗਾ। ਜਾਂਚ ਜਾਰੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਹ 604-599-0502 ‘ਤੇ ਸੰਪਰਕ ਕਰਨ।

Leave a Reply