ਬ੍ਰਿਟਿਸ਼ ਕੋਲੰਬੀਆ: ਵਿਕਟੋਰੀਆ ਵਿੱਚ ਊਬਰ ਡਰਾਈਵਰਾਂ ਨੇ ਸਫਲਤਾਪੂਰਵਕ ਯੂਨੀਅਨ ਬਣਾਈ ਹੈ, ਜੋ ਕਿ ਕੈਨੇਡਾ ਵਿੱਚ ਊਬਰ ਡਰਾਈਵਰਾਂ ਲਈ ਪਹਿਲੀ ਵਾਰੀ ਹੈ। ਉਹ ਹੁਣ UFCW ਯਾਨੀ ਯੂਨਾਈਟਡ ਫ਼ੂਡ ਐਂਡ ਕੰਮਰਸ਼ਲ ਵਰਕਰਜ਼ ਲੋਕਲ 1518 ਦਾ ਹਿੱਸਾ ਹਨ ,ਜੋ ਬੀ.ਸੀ. ਦੀ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਅਨ ਹੈ। ਯੂਨੀਅਨ ਦਾ ਮਕਸਦ ਬਿਹਤਰ ਕੰਮ ਕਰਨ ਦੇ ਹਾਲਾਤ, ਐਪ ਰੇਟਿੰਗ ਵਿੱਚ ਪਾਰਦਰਸ਼ਤਾ ਅਤੇ ਅਕਾਊਂਟ ਪ੍ਰੋਸੱਸ ਦੀ ਫੇਅਰਨੈੱਸ ਯਕੀਨੀ ਬਣਾਉਣਾ ਹੈ। ਉਬਰ ਕਹਿੰਦਾ ਹੈ ਕਿ ਡਰਾਈਵਰ ਆਪਣੀ ਫਲੈਕਸੀਬਲ ਸ਼ਡਿਊਲ ਜਾਰੀ ਰੱਖਣਗੇ ਅਤੇ ਯਾਤਰੀਆਂ ਲਈ ਕੋਈ ਬਦਲਾਅ ਨਹੀਂ ਆਵੇਗਾ। UFCW 2022 ਤੋਂ ਪਲੇਟਫਾਰਮ ਵਰਕਰਾਂ ਦੀ ਸਹਾਇਤਾ ਕਰ ਰਿਹਾ ਹੈ ਅਤੇ ਊਬਰ ਨਾਲ ਗੱਲਬਾਤ ਕਰ ਰਿਹਾ ਹੈ। ਇਹ ਜਿੱਤ ਗਿਗ ਵਰਕਰਾਂ ਲਈ ਕੈਨੇਡਾ ਭਰ ਵਿੱਚ ਇਕ ਨਵੀਂ ਮਿਸਾਲ ਸੈੱਟ ਕਰਦੀ ਹੈ।