Skip to main content

ਬ੍ਰਿਟਿਸ਼ ਕੋਲੰਬੀਆ:ਬੀਸੀ ਮਨਿਸਟਰ ਡਾਇਨਾ ਗਿਬਸਨ ਨੇ ਕਿਹਾ ਕਿ ਵਿਸ਼ਵ ਭਰ ਦੀ ਉਥਲ-ਪੁਥਲ ਅਤੇ ਟਰੇਡ ਵਾਰ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ। ਅਪ੍ਰੈਲ 2025 ਵਿੱਚ B.C. ਵਿੱਚ 6,000 ਨਵੀਆਂ ਨੌਕਰੀਆਂ ਵਧੀਆਂ ਅਤੇ ਇਸ ਸਾਲ ਹੁਣ ਤੱਕ 51,300 ਫੁੱਲ-ਟਾਈਮ ਨੌਕਰੀਆਂ ਲੱਗ ਚੁੱਕੀਆਂ ਹਨ—ਜੋ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਹਨ। ਪ੍ਰਾਈਵੇਟ ਸੈਕਟਰ ਅਤੇ ਨੌਜਵਾਨਾਂ ਦੀ ਨੌਕਰੀ ਵੀ ਵਧੀ ਹੈ। B.C. ਵਿੱਚ ਘੰਟੇ ਦੀ ਔਸਤ ਤਨਖਾਹ $38.24 ਹੈ—ਜੋ ਕਿ ਕੈਨੇਡਾ ਵਿੱਚ ਸਭ ਤੋਂ ਉੱਚੀ ਹੈ। ਬੇਰੁਜ਼ਗਾਰੀ ਦੀ ਦਰ 6.2% ਹੈ, ਜੋ ਕਿ ਕੈਨੇਡਾ ਦੇ ਨੈਸ਼ਨਲ ਔਸਤ 6.9% ਤੋਂ ਘੱਟ ਹੈ।

ਮੈਨੂਫੈਕਚਰਿੰਗ ਸੈਕਟਰ ਨੇ ਅਪ੍ਰੈਲ ਵਿੱਚ 1,800 ਨੌਕਰੀਆਂ ਜੋੜੀਆਂ ਅਤੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 11,300 ਨੌਕਰੀਆਂ ਵਧੀਆਂ ਹਨ। ਕਈ ਲੋਕ ਅਮਰੀਕਾ ਜਾਣ ਦੀ ਥਾਂ B.C. ਵਿੱਚ ਹੀ ਛੁੱਟੀਆਂ ਮਨਾਉਣ ਲੱਗੇ ਹਨ, ਜਿਸ ਨਾਲ ਸਥਾਨਕ ਬਿਜ਼ਨਸ ਨੂੰ ਲਾਭ ਹੋ ਰਿਹਾ ਹੈ। ਸਰਕਾਰ ਕੈਨੇਡਾ ਦੇ ਹੋਰ ਸੂਬਿਆਂ ਨਾਲ ਵਪਾਰਕ ਰੁਕਾਵਟਾਂ ਘਟਾ ਰਹੀ ਹੈ ਅਤੇ ਕੈਨੇਡੀਅਨ ਸਮਾਨ ਦੀ ਖਰੀਦ ਨੂੰ ਤਰਜੀਹ ਦੇ ਰਹੀ ਹੈ। ਸਕੂਲਾਂ, ਹਸਪਤਾਲਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਉਸਾਰੀ ਨੂੰ ਤੇਜ਼ ਕਰਨ ਲਈ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ, ਜੋ ਹੋਰ ਨੌਕਰੀਆਂ ਪੈਦਾ ਕਰਨਗੇ। ਸਰਕਾਰ ਦਾ ਟੀਚਾ ਹੈ ਕਿ ਲੋਕਾਂ ਦੀਆਂ ਨੌਕਰੀਆਂ ਅਤੇ ਆਰਥਿਕਤਾ ਦੀ ਰੱਖਿਆ ਕਰੀਏ ਅਤੇ ਇਕ ਮਜ਼ਬੂਤ, ਵੱਖ-ਵੱਖ ਸੈਕਟਰਾਂ ਵਾਲੀ ਅਰਥਵਿਵਸਥਾ ਬਣਾਈਏ।
ਓਥੇ ਹੀ ਦੇਸ਼ ‘ਚ ਬੇਰੋਜ਼ਗਾਰੀ ਦਰ ਵਧਕੇ 6.9% ਹੋ ਗਈ ਹੈ,ਜੋ ਕਿ ਨਵੰਬਰ ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ। ਇਹ ਵਾਧਾ ਖ਼ਾਸ ਕਰਕੇ ਮੈਨੂਫੈਕਚਰਿੰਗ ਸੈਕਟਰ ਵਿਚ ਨੌਕਰੀਆਂ ਦੇ ਘਟਣ ਕਾਰਨ ਹੋਇਆ, ਜਿਸ ‘ਚ ਓਨਟਾਰਿਓ ਨੂੰ ਸਭ ਤੋਂ ਵੱਧ ਝਟਕਾ ਲੱਗਿਆ। ਅਮਰੀਕਾ ਵੱਲੋਂ ਕੈਨੇਡੀਅਨ ਸਟੀਲ, ਐਲੂਮੀਨਿਅਮ ਅਤੇ ਗੱਡੀਆਂ ‘ਤੇ ਟੈਰਿਫ ਲਾਗੂ ਕਰਨ ਤੋਂ ਬਾਅਦ 31,000 ਨੌਕਰੀਆਂ ਖਤਮ ਹੋ ਗਈਆਂ। ਹਾਲਾਂਕਿ ਅਪ੍ਰੈਲ ਵਿੱਚ 7,400 ਨਵੀਆਂ ਨੌਕਰੀਆਂ ਜੋੜੀਆਂ ਗਈਆਂ, ਪਰ ਇਹ ਆਬਾਦੀ ਵਾਧੇ ਦੀ ਗਤੀ ਨਾਲ ਮੇਲ ਨਹੀਂ ਖਾਂਦੀਆਂ।

Leave a Reply