ਬ੍ਰਿਟਿਸ਼ ਕੋਲੰਬੀਆ :ਅਮਰੀਕਾ ਸਰਕਾਰ ਕਨੇਡੀਅਨ ਸੋਫਟਵੁੱਡ ਲੱਕੜ ‘ਤੇ ਲੱਗ ਰਹੀਆਂ ਡਿਊਟੀਆਂ ਨੂੰ ਵਧਾ ਕੇ 14.4% ਤੋਂ 34.45% ਕਰਨ ਜਾ ਰਹੀ ਹੈ। ਇਸ ਕਾਰਨ ਅਮਰੀਕਾ ਵਿੱਚ ਨਵੇਂ ਘਰ ਬਣਾਉਣਾ ਹੋਰ ਮਹਿੰਗਾ ਹੋ ਸਕਦਾ ਹੈ, ਕਿਉਂਕਿ ਇਹ ਵਾਧੂ ਖਰਚਾ ਆਮ ਲੋਕਾਂ ਨੂੰ ਭਰਨਾ ਪਵੇਗਾ। ਅਮਰੀਕਾ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਲੱਕੜ ਉਦਯੋਗ ਨੂੰ ਗ਼ਲਤ ਤਰੀਕੇ ਨਾਲ ਸਬਸਿਡੀ ਦਿੰਦਾ ਹੈ ਕਿਉਂਕਿ ਉਥੇ ਲੱਕੜ ਅਕਸਰ ਸਰਕਾਰੀ ਜਮੀਨ ਤੋਂ ਮਿਲਦੀ ਹੈ।
ਹਾਲਾਂਕਿ ਇਹ ਲੰਬਰ ਡਿਸਪਿਊਟ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਅਮਰੀਕਾ ਲੱਕੜ ਦੀ 30% ਮੰਗ ਕੈਨੇਡਾ ਤੋਂ ਪੂਰੀ ਕਰਦਾ ਹੈ, ਜਿਸ ਵਿੱਚੋਂ ਜ਼ਿਆਦਾਤਰ ਲੱਕੜ ਬ੍ਰਿਟਿਸ਼ ਕੋਲੰਬੀਆ ਤੋਂ ਆਉਂਦੀ ਹੈ।ਇੰਡਸਟਰੀ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਸ ਨਾਲ ਘਰਾਂ ਦੀ ਕੀਮਤਾਂ ਵੱਧਣਗੀਆਂ,ਜਿਵੇਂ ਪਹਿਲਾਂ ਕੋਵਿਡ ਦੌਰਾਨ ਕੀਮਤਾਂ ਵਧੀਆਂ ਸਨ। ਜੇਕਰ ਦੋਹਾਂ ਦੇਸ਼ਾਂ ਵਿੱਚ ਸਮਝੌਤਾ ਨਾ ਹੋਇਆ, ਤਾਂ ਕੈਨੇਡਾ ਨੂੰ ਹੋਰ ਮਾਰਕੀਟਾਂ ਲੱਭਣੀਆਂ ਪੈਣਗੀਆਂ ਅਤੇ ਆਪਣੀ ਲੱਕੜ ਨੂੰ ਆਪਣੇ ਘਰਾਂ ਲਈ ਵਰਤਣ ਦੀ ਨੀਤੀ ਬਣਾਉਣੀ ਪਏਗੀ।