Skip to main content

ਵਾਸ਼ਿੰਗਟਨ:ਵ੍ਹਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਚੀਨ ਤੋਂ USA ਨੂੰ ਆ ਰਹੇ ਸਮਾਨ ‘ਤੇ ਹੁਣ ਘੱਟੋ-ਘੱਟ 145% ਟੈਰੀਫ਼ ਲਗੇਗਾ। ਜਿਸਦੀ ਪੁਸ਼ਟੀ ਵ੍ਹਾਈਟ ਹਾਊਸ ਵੱਲੋਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਚੀਨ ‘ਤੇ ਲਗਾਏ ਗਏ 125% ਟੈਰਿਫ ‘ਚ ਹੋਰ 20% ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਵਾਧੇ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਫੈਂਟਾਨੀਲ ਦੇ ਪ੍ਰਵਾਹ ਨਾਲ ਜੋੜਿਆ ਹੈ, ਜਿਸ ਵਿੱਚ ਉਹ ਚੀਨ ਨੂੰ ਸ਼ਾਮਿਲ ਹੋਣ ਦਾ ਦੋਸ਼ ਲਗਾਉਂਦੇ ਹਨ। ਇਸਦੇ ਨਾਲ ਨਾਲ, ਟਰੰਪ ਨੇ 2 ਮਈ ਤੋਂ 800 ਡਾਲਰ ਤੋਂ ਘੱਟ ਕੀਮਤ ਵਾਲੀ ਚੀਨੀ ਵਸਤਾਂ ‘ਤੇ ਟੈਰੀਫ਼ 120% ਕਰ ਦਿੱਤਾ ਹੈ।

Leave a Reply