ਵਾਸ਼ਿੰਗਟਨ :ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਕੈਨੇਡਾ ਨਾਲ ਸਾਰੇ ਵਪਾਰਕ ਗੱਲਬਾਤਾਂ ਨੂੰ ਤੁਰੰਤ ਰੱਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਟੈਕਨੋਲੋਜੀ ਕੰਪਨੀਆਂ ‘ਤੇ ਲਾਗੂ ਕੀਤਾ ਗਿਆ ਨਵਾਂ ਡਿਜ਼ਿਟਲ ਸਰਵਿਸ ਟੈਕਸ ਗਲਤ ਅਤੇ ਹਮਲਾਵਰ ਹੈ। ਟਰੰਪ ਨੇ ਕੈਨੇਡਾ ‘ਤੇ ਦੋਸ਼ ਲਾਇਆ ਕਿ ਉਹ ਵਪਾਰ ਲਈ ਕਾਫੀ ਮੁਸ਼ਕਲ ਦੇਸ਼ ਹੈ, ਖ਼ਾਸ ਕਰਕੇ ਡੇਅਰੀ ਉਤਪਾਦਾਂ ‘ਤੇ 400% ਤੱਕ ਦੀ ਟੈਰੀਫ਼ ਲਗਾਉਣ ਕਾਰਨ। ਉਨ੍ਹਾਂ ਕਿਹਾ ਕਿ ਅਮਰੀਕਾ ਸੱਤ ਦਿਨਾਂ ਵਿੱਚ ਕੈਨੇਡਾ ਲਈ ਨਵੀਂ ਟੈਰੀਫ਼ ਦੀ ਜਾਣਕਾਰੀ ਦੇਣਗੇ।