ਵੈਂਕੂਵਰ :ਵੈਂਕੂਵਰ ਸਿਟੀ ਕੌਂਸਲ ਜਲਦੀ ਇੱਕ ਨਵੀਂ ਰਿਪੋਰਟ ‘ਤੇ ਵਿਚਾਰ ਕਰੇਗੀ ਜਿਸ ਵਿੱਚ ਰੇਜ਼ੀਡੈਂਸ਼ੀਅਲ ਸਾਈਡ ਸਟ੍ਰੀਟ (ਜਿੱਥੇ ਸੈਂਟਰ ਲਾਈਨ ਨਹੀਂ ਹੁੰਦੀ), ਓਥੇ ਸਪੀਡ ਲਿਮਿਟ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਘਟਾ ਕੇ 30 ਕਿਲੋਮੀਟਰ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦਾ ਮਕਸਦ ਹਾਦਸਿਆਂ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣਾ ਹੈ। ਰਿਪੋਰਟ ਅਨੁਸਾਰ, ਜਦੋਂ ਰਫ਼ਤਾਰ ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਤਾਂ ਸੜਕ ਦੁਰਘਟਨਾ ਹੋਣ ਦੀ ਸੰਭਾਵਨਾ ਅਤੇ ਗੰਭੀਰ ਚੋਟਾਂ ਦਾ ਖ਼ਤਰਾ ਕਾਫ਼ੀ ਘਟ ਜਾਂਦਾ ਹੈ। ਇਹ ਰਫ਼ਤਾਰ ਘਟਾਉਣ ਨਾਲ ਸੜਕਾਂ ਸ਼ਾਂਤ ਹੁੰਦੀਆਂ ਹਨ ਅਤੇ ਹਵਾ ਵੀ ਸਾਫ਼ ਰਹਿੰਦੀ ਹੈ। ਲੰਡਨ ਵਿੱਚ ਇਹੋ ਜਿਹਾ ਕਦਮ ਚੁੱਕੇ ਜਾਣ ਦੇ ਮੱਦੇਨਜ਼ਰ 40% ਹਾਦਸੇ ਘਟੇ ਸਨ। ਸ਼ੁਰੂਆਤ ਵਿੱਚ 25 ਇਲਾਕਿਆਂ ਵਿੱਚ ਇਹ ਯੋਜਨਾ ਤਿੰਨ ਸਾਲਾਂ ਵਿੱਚ ਲਾਗੂ ਕਰਨ ਦੀ ਤਜਵੀਜ਼ ਹੈ। ਇਸ ਲਈ ਸਾਈਨ ਲਗਾਉਣ ‘ਤੇ $350,000 ਲੱਗਣਗੇ ਅਤੇ ਪੂਰੇ ਸ਼ਹਿਰ ਵਿੱਚ ਇਹ ਲਾਗੂ ਕਰਨ ‘ਤੇ $14 ਮਿਲੀਅਨ ਦਾ ਖਰਚਾ ਆਵੇਗਾ।