ਬ੍ਰਿਟਿਸ਼ ਕੋਲੰਬੀਆ:ਏਅਰ ਕੈਨੇਡਾ ਦੇ ਯਾਤਰੀਆਂ ਨੂੰ, ਜੋ 7 ਅਪ੍ਰੈਲ ਨੂੰ ਫਲਾਈਟ AC8801 ਦੁਆਰਾ ਵੈਨਕੂਵਰ ਆਏ ਸਨ, ਮੀਜਲਸ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਸੰਕ੍ਰਮਿਤ ਵਿਅਕਤੀ ਨੇ ਕੈਨੇਡਾ ਆਉਣ ਤੋਂ ਪਹਿਲਾਂ ਈਸਟ ਅਫਰੀਕਾ ਅਤੇ ਏਸ਼ੀਆ ਸੀ ਯਾਤਰਾ ਕੀਤੀ ਸੀ। ਜਿਨ੍ਹਾਂ ਲੋਕਾਂ ਨੇ ਇਸ ਫਲਾਈਟ ‘ਤੇ ਯਾਤਰਾ ਕੀਤੀ ਜਾਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਇੰਟਰਨੈਸ਼ਨਲ ਅਰਾਈਵਲ ਏਰੀਆ ਵਿੱਚ ਸਵੇਰੇ 6:30 ਤੋਂ 9:30 ਸਵੇਰੇ ਤੱਕ ਸਮਾਂ ਬਿਤਾਇਆ, ਉਹਨਾਂ ਨੂੰ ਮੀਜਲਸ ਦੇ ਲੱਛਣਾਂ ਦੀ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਵਿੱਚ ਬੁਖਾਰ, ਖੰਘ ਅਤੇ ਹੋਰ ਲੱਛਣ ਸ਼ਾਮਿਲ ਹਨ। ਸਿਹਤ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਲੋਕ ਆਪਣੀ MMR ਵੈਕਸੀਨ ਅਪਡੇਟ ਕਰਵਾ ਲੈਣ।