Skip to main content

ਕੈਨੇਡਾ:ਵੈਸਟਜੈੱਟ ਵੱਲੋਂ ਅਮਰੀਕਾ ਅਤੇ ਕੈਨੇਡਾ ਵਿਚਕਾਰ ਚੱਲਣ ਵਾਲੇ 9 ਰੂਟਾਂ ਦੀਆਂ ਉਡਾਣਾਂ ਨੂੰ ਬੰਦ ਕਰ ਰਹੀ ਹੈ।ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਦੋਵੇਂ ਦੇਸ਼ਾਂ ਵਿੱਚ ਵਪਾਰਕ ਤਣਾਅ ਲਗਾਤਾਰ ਵਧ ਰਹੇ ਹਨ,ਜਿਸ ਕਾਰਨ ਲੋਕੀਂ ਯਾਤਰਾ ਕਰਨ ਤੋਂ ਕਤਰਾ ਰਹੇ ਹਨ।ਇਸ ਘਟ ਰਹੀ ਮੰਗ ਨੂੰ ਦੇਖਦੇ ਹੋਏ ਕੰਪਨੀ ਵੱਲੋਂ ਰੂਟ ਬੰਦ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਭਾਵਿਤ ਰੂਟ ‘ਚ ਵੈਨਕੁਵਰ-ਆਸਟਿਨ, ਕੈਲਗਰੀ-ਸ਼ਿਕਾਗੋ, ਵਿਨੀਪੈਗ-ਓਰਲਾਂਡੋ,ਕੇਲੋਨਾ-ਸੀਆਟਲ ਅਤੇ ਐਡਮਿੰਟਨ-ਅਟਲਾਂਟਾ ਦੀਆਂ ਫਲਾਈਟਸ ਸ਼ਾਮਲ ਹਨ।
ਰੱਦ ਕੀਤੇ ਇਹਨਾਂ ਰੂਟਾਂ ‘ਚ ਕੁਝ ਦੀ ਵਾਪਸੀ 28 ਜੂਨ ਅਤੇ ਕੁਝ ਦੀ ਵਾਪਸੀ 28 ਅਗਸਤ ਨੂੰ ਹੋਵੇਗੀ।

Leave a Reply