ਓਟਵਾ:ਮਾਰਕ ਕਾਰਨੀ ਲਿਬਰਲ ਲੀਡਰ ਵਜੋਂ ਅਗਲੀ ਸਰਕਾਰ ਬਣਾਉਣ ਜਾ ਰਹੇ ਹਨ, ਜੋ ਕਿ ਚਾਰ ਮਹੀਨੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਬਾਅਦ ਚੁਣੇ ਗਏ ਸਨ। ਇਹ ਸਭ ਕੁਝ ਉਸ ਸਮੇਂ ਸ਼ੁਰੂ ਹੋਇਆ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਵਿੱਤ ਮੰਤਰੀ ਵਜੋਂ ਅਸਤੀਫਾ ਦਿੱਤਾ ਅਤੇ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ। ਕਾਰਨੀ ਨੇ ਲੀਡਰਸ਼ਿਪ ਦੀ ਦੌੜ ਵਿਚ ਹਿੱਸਾ ਲਿਆ ਤੇ ਜਿੱਤ ਗਏ। ਇਨ੍ਹਾਂ ਘਟਨਾਵਾਂ ਦੇ ਨਾਲ-ਨਾਲ, ਡੋਨਾਲਡ ਟਰੰਪ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਤੇ ਕੈਨੇਡਾ ਨਾਲ ਵਪਾਰਕ ਜੰਗ ਸ਼ੁਰੂ ਕਰ ਦਿੱਤੀ।
ਕਾਰਨੀ ਨੇ ਏਕਤਾ , ਨਿਮਰਤਾ ਅਤੇ ਵੱਡੇ ਬਦਲਾਵਾਂ ਦੀ ਗੱਲ ਕੀਤੀ ਜੋ ਕੈਨੇਡਾਵਾਸੀਆਂ ਨੂੰ ਪਸੰਦ ਆਈ, ਖਾਸ ਕਰਕੇ ਉਨ੍ਹਾਂ ਨੂੰ ਜੋ ਟਰੰਪ ਦੀ ਨੀਤੀਆਂ ਤੋਂ ਘਬਰਾਏ ਹੋਏ ਸਨ। ਹਾਲਾਂਕਿ ਲਿਬਰਲ ਤੇ ਕਨਜ਼ਰਵੇਟਿਵ ਦੋਵੇਂ ਪਾਰਟੀਆਂ ਨੂੰ 40% ਤੋਂ ਵੱਧ ਵੋਟਾਂ ਮਿਲੀਆਂ -ਜੋ ਕਿ ਬਹੁਤ ਹੀ ਵਿਲੱਖਣ ਹੁੰਦਾ ਹੈ — ਪਰ ਕਾਰਨੀ ਦੀ ਸ਼ਾਂਤ ਤੇ ਸੂਝਵਾਨ ਲੀਡਰਸ਼ਿਪ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ‘ਚ ਅਹਿਮ ਯੋਗਦਾਨ ਪਾਇਆ।
ਦੂਜੇ ਪਾਸੇ ਕਨਜ਼ਰਵੇਟਿਵ ਲੀਡਰ ਪੀਅਰ ਪੋਇਲੀਏਵਰ ਆਪਣੀ ਸੀਟ ਹਾਰ ਗਏ ਤੇ ਬਹੁਤ ਸਾਰੇ ਵੋਟਰਾਂ ਦੀ ਪਸੰਦ ਨਾ ਬਣੇ ਸਕੇ। ਹੁਣ ਕਾਰਨੀ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ — ਜਿਸ ‘ਚ ਮਹਿੰਗਾਈ, ਘਟ ਰਹੀ ਆਮਦਨ ਅਤੇ ਟਰੰਪ ਦੀਆਂ ਨੀਤੀਆਂ ਖ਼ਾਸ ਹਨ। ਪਰ ਉਹ ਸਥਿਰਤਾ ਅਤੇ ਵੱਡੇ ਫੈਸਲਿਆਂ ਦੀ ਗੱਲ ਕਰਕੇ ਲੋਕਾਂ ਵਿੱਚ ਉਮੀਦ ਤੇ ਭਰੋਸਾ ਜਗਾਉਣ ਵਿਚ ਕਾਮਯਾਬ ਰਹੇ।