Skip to main content

ਵੈਨਕੂਵਰ : ਵੈਂਕੂਵਰ ਇੰਟਰਨੈਸ਼ਨਲ ਏਅਰਪੋਰਟ (YVR) ਨੂੰ 2025 ਸਕਾਈਟ੍ਰੈਕਸ ਵਰਲਡ ਏਅਰਪੋਰਟ ਐਵਾਰਡਸ ਵਿੱਚ ਨੌਰਥ ਅਮੇਰੀਕਾ ਦਾ ਸਭ ਤੋਂ ਵਧੀਆ ਏਅਰਪੋਰਟ ਅਤੇ ਦੁਨੀਆ ਦੇ 15 ਟੌਪ ਏਅਰਪੋਰਟ ਵਿੱਚੋਂ ਇੱਕ ਦੇ ਤੌਰ ‘ਤੇ ਰੈਂਕ ਕੀਤਾ ਗਿਆ ਹੈ। ਇਹ ਦੂਜਾ ਸਾਲ ਹੈ ਜਦੋਂ YVR ਨੇ ਨੌਰਥ ਅਮੇਰੀਕਾ ਵਿੱਚ ਸਭ ਤੋਂ ਉੱਤਮ ਸਥਾਨ ਹਾਸਲ ਕੀਤਾ ਹੈ, ਜਦੋਂ ਕਿ 2023 ਵਿੱਚ ਇਹ ਦੂਜੇ ਨੰਬਰ ‘ਤੇ ਸੀ। ਦੁਨੀਆ ਭਰ ਵਿੱਚ YVR 13ਵੇਂ ਨੰਬਰ ‘ਤੇ ਹੈ, ਅਤੇ ਯੂਰਪ ਅਤੇ ਏਸ਼ੀਆ ਦੇ ਏਅਰਪੋਰਟਾਂ ਨੇ 12 ਸਪੌਟ ਘੇਰੇ ਹਨ। ਸਿੰਗਾਪੁਰ ਚਾਂਗੀ ਦੁਨੀਆ ਦਾ ਟੌਪ-ਰੈਂਕ ਏਅਰਪੋਰਟ ਹੈ। ਇਹ ਰੈਂਕਿੰਗਜ਼ ਯਾਤਰੀਆਂ ਵੱਲੋਂ ਦਿੱਤੀ ਫੀਡਬੈਕ ‘ਤੇ ਆਧਾਰਿਤ ਹੈ, ਜੋ ਸਕਾਈਟ੍ਰੈਕਸ ਦੁਆਰਾ ਅਗਸਤ 2024 ਅਤੇ ਫਰਵਰੀ 2025 ਦੇ ਵਿਚਕਾਰ ਕੀਤੇ ਸਰਵੇ ਦੇ ਅਧਾਰ ‘ਤੇ ਕੀਤੀ ਗਈ ਹੈ।

Leave a Reply