Skip to main content

ਓਟਵਾ:ਕੈਨੇਡਾ ਨੇ 1 ਸਤੰਬਰ ਤੋਂ ਅਮਰੀਕੀ ਸਮਾਨ ’ਤੇ ਲਗਭਗ 60 ਬਿਲੀਅਨ ਡਾਲਰ ਦੇ ਬਦਲੇ ਟੈਰਿਫ਼ ਹਟਾ ਦਿੱਤੇ ਹਨ। ਇਹ ਟੈਰਿਫ਼ ਪਹਿਲਾਂ ਡੋਨਾਲਡ ਟਰੰਪ ਦੀ ਵਪਾਰਕ ਜੰਗ ਦੇ ਜਵਾਬ ’ਚ ਲਗਾਏ ਗਏ ਸਨ, ਪਰ ਬਾਅਦ ਵਿੱਚ ਅਮਰੀਕਾ ਨੇ ਸਿਰਫ ਉਹਨਾਂ ਉਤਪਾਦਾਂ ਤੇ ਟੈਰਿਫ਼ ਰੱਖੇ ਜੋ Canada-U.S.-Mexico ਸਮਝੌਤੇ ਤੋਂ ਬਾਹਰ ਸਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਵੀ ਉਹੀ ਕਦਮ ਚੁੱਕੇਗਾ। ਹਾਲਾਂਕਿ, ਸਟੀਲ ਅਤੇ ਐਲੂਮੀਨੀਅਮ ਵਰਗੇ ਕੁਝ ਸਮਾਨ ’ਤੇ ਟੈਰਿਫ਼ ਅਜੇ ਵੀ ਬਰਕਰਾਰ ਹਨ ਕਿਉਂਕਿ ਅਮਰੀਕਾ ਨੇ ਉਹਨਾਂ ’ਤੇ ਡਿਊਟੀ ਲਾਈ ਹੋਈ ਹੈ। ਕੈਨੇਡਾ-ਅਮਰੀਕਾ ਵਪਾਰ ਮੰਤਰੀ Dominic LeBlanc ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਅੱਗੇ ਵੱਧ ਰਹੀ ਹੈ, ਪਰ ਅਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ।

Leave a Reply