ਬ੍ਰਿਟਿਸ਼ ਕੋਲੰਬੀਆ:ਸਰੀ ਵਿੱਚ ਤਿੰਨ 27 ਮਾਰਚ ਨੂੰ ਚੱਲੀ ਗੋਲੀ ਦੇ ਕੇਸ ਵਿੱਚ ਤਿੰਨ ਜਣਿਆਂ ਨੂੰ ਚਾਰਜ ਕੀਤਾ ਗਿਆ ਹੈ, ਜੋ ਕਿ ਐਕਸਟੋਰਸ਼ਨ ਜਾਂਚ ਨਾਲ ਜੁੜੀ ਘਟਨਾ ਹੈ।ਇਸ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਸੀ।ਸ਼ੱਕੀਆਂ ‘ਚ 23 ਸਾਲਾ ਮਨਦੀਪ ਗਿੱਡਾ,ਨਿਰਮਾਨਦੀਪ ਚੀਮਾ (20) ਅਤੇ ਅਰੁਨਦੀਪ ਸਿੰਘ ਉੱਪਰ ਲਾਪ੍ਰਵਾਹੀ ਨਾਲ ਹਥਿਆਰ ਵਰਤਣ ਦੇ ਚਾਰਜ ਲਗਾਏ ਗਏ ਹਨ। ਮਨਦੀਪ ਅਤੇ ਨਿਰਮਾਨਦੀਪ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਅਤੇ ਅਰੁਨਦੀਪ 8 ਅਕਤੂਬਰ ਨੂੰ ਅਦਾਲਤ ‘ਚ ਲਿਆਂਦਾ ਜਾਵੇਗਾ। ਸਰਰੇ ਪੁਲਿਸ, ਹੋਰ ਏਜੰਸੀਆਂ ਦੇ ਨਾਲ ਮਿਲਕੇ,ਐਕਸਟੋਰਸ਼ਨ ਨੂੰ ਰੋਕਣ ਲਈ ਕੰਮ ਜਾਰੀ ਰੱਖੇ ਹੋਏ ਹਨ, ਜੋ ਖਾਸ ਤੌਰ ‘ਤੇ ਦੱਖਣੀ ਏਸ਼ੀਆਈ ਭਾਈਚਾਰੇ ਖਿਲਾਫ ਧਮਕੀਆਂ ਦੇ ਕੇਸਾਂ ਨੂੰ ਲੈ ਕੇ ਹੈ। SPS ਮੁੱਖ ਪੁਲਿਸ ਅਧਿਕਾਰੀ ਨੌਰਮ ਲਿਪਿੰਸਕੀ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਐਕਸਟੋਰਸ਼ਨ ਖਿਲਾਫ ਅੱਗੇ ਵਧਣ ਵਿੱਚ ਸਕਾਰਾਤਮਕ ਕਦਮ ਹਨ ਅਤੇ ਪੁਲਿਸ ਅਪਰਾਧੀਆਂ ਨੂੰ ਸਜ਼ਾ ਦਵਾਉਣ ਲਈ ਜ਼ੋਰ-ਸ਼ੋਰ ਨਾਲ ਕੰਮ ਜਾਰੀ ਰੱਖੇਗੀ।

