Skip to main content

ਬ੍ਰੈਂਪਟਨ:ਪੀਲ ਪੁਲਿਸ ਨੇ 29 ਸਾਲਾ ਕਨਵਰਜੋਤ ਸਿੰਘ ਮਨੋਰੀਆ ਨੂੰ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਮੌਤ ਦੀ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਧਮਕੀ ਕੁਝ ਹਫ਼ਤੇ ਪਹਿਲਾਂ ਮੇਅਰ ਦੇ ਦਫ਼ਤਰ ਨੂੰ ਈਮੇਲ ਰਾਹੀਂ ਦਿੱਤੀ ਗਈ ਸੀ, ਜਿਸ ਵਿੱਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦਾ ਵੀ ਜ਼ਿਕਰ ਸੀ। ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਦੋ ਹਫ਼ਤੇ ਤੱਕ ਬਰਾਊਨ ਦੇ ਘਰ ਤੇ ਪਰਿਵਾਰ ਲਈ ਸਕਿਊਰਿਟੀ ਮੁਹੱਈਆ ਕਰਵਾਈ। ਪੁਲਿਸ ਨੇ ਸਰਚ ਵਾਰੰਟ ਜਾਰੀ ਕਰਕੇ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕੀਤੀਆਂ ਅਤੇ ਮਨੋਰੀਆ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਅਨੁਸਾਰ, ਉਹ ਇਕੱਲਾ ਹੀ ਕਾਰਵਾਈ ਕਰ ਰਿਹਾ ਸੀ ਅਤੇ ਹੁਣ ਕਿਸੇ ਖਤਰੇ ਦੀ ਗੱਲ ਨਹੀਂ। ਗ੍ਰਿਫ਼ਤਾਰੀ ਦੀ ਖ਼ਬਰ ਆਉਣ ਤੋਂ ਬਾਅਦ, ਮੇਅਰ ਬਰਾਊਨ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਮਕੀਆਂ ਲੋਕਤੰਤਰ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਉਹ ਆਪਣੇ ਫਰਜ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ।

Leave a Reply