ਹੈਮਿਲਟਨ:ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਚੀਨ ਤੋਂ ਆਉਣ ਵਾਲੇ ਸਟੀਲ ਉੱਤੇ ਹੁਣ ਹੋਰ ਵਧੇਰੇ ਟੈਰੀਫ ਲਗਣਗੇ ਤਾਂ ਜੋ ਨਾਜਾਇਜ਼ ਢੰਗ ਨਾਲ ਕੈਨੇਡਾ ਵਿੱਚ ਸਟੀਲ ਡੰਪਿੰਗ ਨੂੰ ਰੋਕਿਆ ਜਾ ਸਕੇ। ਇਹ ਕਦਮ ਕੈਨੇਡੀਅਨ ਸਟੀਲ ਉਦਯੋਗ ਦੀ ਰੱਖਿਆ ਕਰਨ ਲਈ ਚੁੱਕਿਆ ਗਿਆ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਭਰ ਵਿੱਚ ਵਪਾਰਕ ਤਣਾਅ ਪੈਦਾ ਕਰ ਰਹੇ ਹਨ।
ਕਾਰਨੀ ਅੱਜ ਹੈਮਿਲਟਨ ਵਿੱਚ ਸਟੀਲ ਕੰਪਨੀ ਦਾ ਦੌਰਾ ਕਰ ਰਹੇ ਹਨ ਅਤੇ ਮਜ਼ਦੂਰਾਂ ਨਾਲ ਮਿਲਣੀ ਕੀਤੀ।
ਟਰੰਪ ਨੇ ਹਾਲ ਹੀ ਵਿੱਚ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰੀਫ 25% ਤੋਂ ਵਧਾ ਕੇ 50% ਕਰ ਦਿੱਤੇ ਹਨ। ਉਹਨਾਂ ਕਨੇਡਾ ਨੂੰ ਚੇਤਾਵਨੀ ਦਿੱਤੀ ਹੈ ਕਿ 1 ਅਗਸਤ ਤੋਂ ਕੁਝ ਚੀਜ਼ਾਂ ‘ਤੇ 35% ਟੈਰੀਫ ਲੱਗਣਗੇ, ਜੇਕਰ ਨਵਾਂ ਵਪਾਰਕ ਸਮਝੌਤਾ ਨਾ ਬਣਿਆ।
ਕਾਰਨੀ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਗੱਲਬਾਤ ਹੁਣ ਹੋਰ ਤੇਜ਼ ਹੋਵੇਗੀ ਕਿਉਂਕਿ ਡੈੱਡਲਾਈਨ ਨੇੜੇ ਆ ਰਹੀ ਹੈ।

