Skip to main content

ਸਰੀ:ਸਰੀ ਪੁਲਿਸ ਨਿਊਟਨ ਦੇ 120 ਸਟਰੀਟ ‘ਤੇ ਸਥਿਤ “ਕੈਪਸ ਕੈਫ਼ੇ” ਦੇ ਬਾਹਰ ਅੱਜ ਸਵੇਰੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਇੱਥੇ ਪਿਛਲੇ ਮਹੀਨੇ ਵੀ ਅਜਿਹਾ ਹੀ ਹਾਦਸਾ ਹੋਇਆ ਸੀ। ਇਮਾਰਤ ਅਤੇ ਖਿੜਕੀਆਂ ਨੂੰ ਗੋਲੀਆਂ ਨਾਲ ਨੁਕਸਾਨ ਪਹੁੰਚਿਆ ਪਰ ਕਿਸੇ ਨੂੰ ਚੋਟ ਨਹੀਂ ਲੱਗੀ। ਡੈਲਟਾ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਸਹਿਯੋਗ ਦਿੱਤਾ। ਜਾਂਚ Surrey Police ਦੀ Investigative Support Team ਵੱਲੋਂ ਕੀਤੀ ਜਾ ਰਹੀ ਹੈ। ਜਿਸ ਕਿਸੇ ਕੋਲ ਵੀ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਹੋਵੇ, ਉਹ Surrey Police ਜਾਂ Crime Stoppers ਨਾਲ ਸੰਪਰਕ ਕਰੇ।
ਪੁਲਿਸ ਸਵੇਰੇ 4:40 ਵਜੇ ਘਟਨਾ ਸਥਾਨ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਡੈਲਟਾ ਪੁਲਿਸ ਨੇ ਵੀ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਅਤੇ ਉਸ ਸਬੰਧ ‘ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

Leave a Reply