Skip to main content

ਓਟਵਾ:ਕੈਨੇਡਾ ਨੇ ਜੁਲਾਈ ਮਹੀਨੇ ਵਿੱਚ ਲਗਭਗ 41,000 ਨੌਕਰੀਆਂ ਗਵਾ ਦਿੱਤੀਆਂ, ਜਿਥੇ ਨੌਜਵਾਨਾਂ ਅਤੇ ਪ੍ਰਾਈਵੇਟ ਸੈਕਟਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। 15 ਤੋਂ 24 ਸਾਲ ਦੇ ਨੌਜਵਾਨਾਂ ਦੀ ਨੌਕਰੀ ਦਰ 1998 ਤੋਂ ਲੈ ਕੇ ਸਭ ਤੋਂ ਘੱਟ (ਪੈਂਡੈਮਿਕ ਨੂੰ ਛੱਡ ਕੇ) 53.6% ’ਤੇ ਆ ਗਈ। ਹਾਲਾਂਕਿ ਨੌਕਰੀਆਂ ਘਟੀਆਂ, ਬੇਰੁਜ਼ਗਾਰੀ ਦਰ 6.9% ਤੇ ਹੀ ਰਿਹੀ ਕਿਉਂਕਿ ਕੰਮ ਦੀ ਭਾਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੱਡਾ ਫਰਕ ਨਹੀਂ ਆਇਆ।

ਫੁੱਲ-ਟਾਈਮ ਨੌਕਰੀਆਂ ‘ਚ 51,000 ਦੀ ਕਮੀ ਆਈ ਹੈ ਅਤੇ ਸਭ ਤੋਂ ਵੱਧ ਨੌਕਰੀਆਂ ਇਨਫਰਮੇਸ਼ਨ, ਕਲਚਰ, ਰਿਕਰੇਸ਼ਨ (29,000) ਅਤੇ ਕੰਸਟਰਕਸ਼ਨ (22,000) ਖੇਤਰਾਂ ’ਚ ਖੁੱਸੀਆਂ ਹਨ । ਦੂਜੇ ਪਾਸੇ, ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਿੱਚ 26,000 ਨਵੀਆਂ ਨੌਕਰੀਆਂ ਜੋੜੀਆਂ ਗਈਆਂ ਹਨ– ਜੋ ਕਿ ਜਨਵਰੀ ਤੋਂ ਬਾਅਦ ਪਹਿਲੀ ਵਾਰੀ ਹੋਇਆ। ਮੈਨੂਫੈਕਚਰਿੰਗ ਖੇਤਰ ਨੇ ਵੀ 5,300 ਨੌਕਰੀਆਂ ਜੋੜੀਆਂ, ਪਰ ਸਾਲ ਦਰ ਸਾਲ ਦੇ ਹਿਸਾਬ ਨਾਲ ਇਹ ਫਿਰ ਵੀ 9,400 ਘੱਟ ਹਨ।

ਲੰਬੇ ਸਮੇਂ ਤੋਂ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਧ ਰਹੀ ਹੈ। ਜੁਲਾਈ ਵਿੱਚ ਬੇਰੁਜ਼ਗਾਰ ਲੋਕਾਂ ਵਿੱਚੋਂ ਲਗਭਗ 24% ਲੋਕ 27 ਹਫ਼ਤੇ ਜਾਂ ਵੱਧ ਸਮੇਂ ਤੋਂ ਨੌਕਰੀ ਦੀ ਖੋਜ ’ਚ ਹਨ – ਜੋ 1998 ਤੋਂ ਲੈ ਕੇ ਸਭ ਤੋਂ ਵੱਧ ਹੈ (ਪੈਂਡੈਮਿਕ ਤੋਂ ਇਲਾਵਾ)। ਇਸ ਸਭ ਦੇ ਬਾਵਜੂਦ, ਔਸਤ ਤਨਖਾਹਾਂ ਵਿੱਚ ਪਿਛਲੇ ਸਾਲ ਨਾਲੋਂ 3.3% ਦਾ ਵਾਧਾ ਹੋਇਆ ਹੈ।

Leave a Reply