Skip to main content

ਬ੍ਰਿਟਿਸ਼ ਕੋਲੰਬੀਆ:ਇਸ ਸਾਲ ਦੇ ਅੰਤ ਤੱਕ, ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਸੈਕੰਡਰੀ ਸਕੂਲਾਂ ਵਿੱਚ ਨੈਲੋਕਸੋਨ ਕਿੱਟਾਂ (ਡਰੱਗ ਓਵਰਡੋਜ਼ ਤੋਂ ਬਚਾਉਣ ਲਈ) ਅਤੇ (AED) ਲਾਜ਼ਮੀ ਹੋਣਗੇ। ਸਤੰਬਰ ਤੋਂ, ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਿਮ ਕਲਾਸ ਦੌਰਾਨ CPR ਅਤੇ AED ਵਰਤਣ ਦੀ ਟਰੇਨਿੰਗ ਦਿੱਤੀ ਜਾਵੇਗੀ, ਪਰ ਨੈਲੋਕਸੋਨ ਵਰਤਣ ਦੀ ਟਰੇਨਿੰਗ ਲਾਜ਼ਮੀ ਨਹੀਂ ਹੋਵੇਗੀ।

ਇਹ ਬਦਲਾਅ ਟੋਬੀਆਸ ਝਾਂਗ ਵਰਗੇ ਵਿਦਿਆਰਥੀਆਂ ਦੀ ਮਿਹਨਤ ਨਾਲ ਆਏ, ਜਿਸਦਾ ਦੋਸਤ ਤਿੰਨ ਸਾਲ ਪਹਿਲਾਂ ਸਕੂਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਦਾ ਸ਼ਿਕਾਰ ਹੋ ਗਿਆ ਸੀ। ਟੋਬੀਆਸ ਨੇ ਫੰਡ ਇਕੱਠਾ ਕਰਕੇ ਸਕੂਲ ਵਿੱਚ AED ਲਗਵਾਇਆ ਅਤੇ ਹੁਣ ਵੈਨਕੂਵਰ ਦੇ ਹੋਰ ਸਕੂਲਾਂ ਵਿੱਚ ਵੀ ਇਹ ਟੂਲ ਲਗ ਰਹੇ ਹਨ।
ਪਰ ਮਾਹਰਾਂ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਨੈਲੋਕਸੋਨ ਕਿੱਟਾਂ ਦਾ ਹੋਣਾ ਵਧੀਆ ਹੈ, ਪਰ ਵਿਦਿਆਰਥੀਆਂ ਨੂੰ ਇਹ ਵਰਤਣ ਦੀ ਟਰੇਨਿੰਗ ਵੀ ਮਿਲਣੀ ਚਾਹੀਦੀ ਹੈ, ਤਾਂ ਜੋ ਓਵਰਡੋਜ਼ ਸਮੇਂ ਜਿੰਦਗੀ ਬਚਾਈ ਜਾ ਸਕੇ।
ਐਬਟਸਫੋਰਡ ਸਕੂਲ ਡਿਸਟ੍ਰਿਕਟ ਹੋਰ ਇਕ ਕਦਮ ਅੱਗੇ ਵਧ ਰਹੀ ਹੈ, ਜਿੱਥੇ ਵਿਦਿਆਰਥੀਆਂ ਨੂੰ ਨੈਲੋਕਸੋਨ, CPR ਅਤੇ AED ਦੀ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ। ਉੱਥੇ ਪਹਿਲਾਂ ਤੋਂ ਹੀ AED ਮੌਜੂਦ ਹਨ ਅਤੇ ਇੱਕ ਮੌਕੇ ‘ਤੇ ਇਹ ਟੂਲ ਵਿਦਿਆਰਥੀਆਂ ਦੀ ਜਿੰਦਗੀ ਬਚਾ ਚੁੱਕਾ ਹੈ।
2026 ਤੱਕ, ਸੂਬੇ ਦੀਆਂ ਸਾਰੀਆਂ ਐਲੀਮੈਂਟਰੀ ਅਤੇ ਮਿਡਲ ਸਕੂਲਾਂ ਵਿੱਚ ਵੀ AED ਅਤੇ ਨੈਲੋਕਸੋਨ ਕਿੱਟਾਂ ਹੋਣਗੀਆਂ

Leave a Reply